ਹੁਣ ਤੱਕ ਪੰਜਾਬ ਚ 26 ਕਰੋਨਾ ਪਾਜ਼ਿਟਿਵ ਨਾਲ ਸਬੰਧਿਤ
ਜਲੰਧਰ 24 ਮਾਰਚ ( ਵਿਸ਼ਵ ਵਾਰਤਾ )-ਜਰਮਨ ਤੋਂ ਕਰੋਨਾ ਵਾਇਰਸ ਨੂੰ ਪੰਜਾਬ ਚ ਲਿਆ ਕੇ ਖੁਦ ਇਸ ਦੁਨੀਆਂ ਤੋਂ ਕਰੋਨਾ ਵਾਇਰਸ ਦੀ ਬੀਮਾਰੀ ਕਾਰਨ ਕੂਚ ਕਰਨ ਵਾਲਾ ਬਲਦੇਵ ਸਿੰਘ (69) ਦੇ ਸੰਪਰਕ ਵਿੱਚ ਆਉਣ ਵਾਲੇ ਤਿੰਨ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਦੀ ਪਾਜ਼ਿਟਿਵ ਰਿਪੋਰਟ ਆ ਗਈ ਹੈ ।
ਮ੍ਰਿਤਕ ਬਲਦੇਵ ਸਿੰਘ ਨਵਾਂ ਸ਼ਹਿਰ ਜ਼ਿਲ੍ਹੇ ਦਾ ਵਸਨੀਕ ਸੀ । ਜੋ ਕਿ ਜਲੰਧਰ ਜ਼ਿਲ੍ਹੇ ਦੇ ਫਲੌਰ ਵਿਖੇ ਇੱਕ ਪਰਿਵਾਰ ਦੇ ਘਰ ਰਿਹਾ ਸੀ । ਭਾਵੇਂ ਉਸ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਨੂੰ ਪਹਿਲਾਂ ਹੀ ਵਿਭਾਗ ਵੱਲੋਂ ਐਸੋਲਿਟ ਕੀਤਾ ਗਿਆ ਹੈ । ਇਹ ਪਰਿਵਾਰ ਦੇ ਪਤੀ ਪਤਨੀ ਤੇ ਉਨ੍ਹਾਂ ਦਾ ਇੱਕ ਬੱਚਾ ਹੈ ,ਜਿਨ੍ਹਾਂ ਦੀ ਕਰੋਨਾ ਵਾਇਰਸ ਨਾਲ ਪੁੱਜ ਕਾਰਪੋਰਟ ਆਈ ਹੈ । ਦੱਸ ਦੇਈਏ ਕਿ ਕੱਲ੍ਹ ਮ੍ਰਿਤਕ ਬਲਦੇਵ ਸਿੰਘ ਦੇ ਦੋ ਸਾਲਾ ਪੋਤੇ ਦੀ ਵੀ ਰਿਪੋਰਟ ਪਾਜ਼ੀਟਿਵ ਹੈ । ਹੁਣ ਤੱਕ ਪੰਜਾਬ ਚ 26 ਕਰੋਨਾ ਪਾਜ਼ਿਟਿਵ ਨਾਲ ਸਬੰਧਿਤ ਕੇਸ ਹੋ ਗਏ ਹਨ । ਜਦ ਕਿ ਇਕੱਲੇ ਨਵਾਂ ਸ਼ਹਿਰ ਵਾਸੀ ਬਲਦੇਵ ਸਿੰਘ ਨਾਲ ਸਬੰਧਤ 19 ਕੇਸ ਹੋ ਗਏ ਹਨ ।