ਡਾਕਟਰ ਸਮੇਤ ਸਟਾਫ਼ ਵੀ ਆਈਸੋਲੇਟ ਚ
ਚੰਡੀਗੜ੍ਹ 24ਮਾਰਚ( ਵਿਸ਼ਵ ਵਾਰਤਾ)- ਕਰੋਨਾ ਵਾਇਰਸ ਨੂੰ ਰੋਕਣ ਕਰਕੇ ਪੰਜਾਬ ਤੇ ਚੰਡੀਗੜ੍ਹ ਚ ਮੁਕੰਮਲ ਤੌਰ ਤੇ ਕਰਫਿਊ ਲਗਾ ਦਿੱਤਾ ਹੈ, ਉੱਥੇ ਹਰਿਆਣਾ ਤੇ ਹਿਮਾਚਲ ਦੀਆਂ ਸਰਕਾਰਾਂ ਵੱਲੋਂ ਵੀ ਮੁਕੰਮਲ ਤੌਰ ਤੇ ਸੂਬਿਆਂ ਦੇ ਲਾਕਡਾਓਨ ਦਾ ਫ਼ੈਸਲਾ ਕਰ ਦਿੱਤਾ ਹੈ । ਦੂਜੇ ਪਾਸੇ ਬੀਤੇ ਕੱਲ੍ਹ ਕਾਂਗੜਾ ਚ ਪਾਏ ਗਏ ਦੋ ਪੋਜਿਟਿਵ ਕੇਸਾਂ ਚੋਂ ਇੱਕ 69 ਸਾਲਾ ਤਿਬਤੀਅਨ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਹਿਮਾਚਲ ਸਰਕਾਰ ਨੇ ਕਾਂਗੜਾ ਜ਼ਿਲ੍ਹੇ ਦੇ “ਮੈਕਡੋਲਗੰਜ” ਚ ਮੁਕੰਮਲ ਤੌਰ ਤੇ ਫੁੱਲ ਭੇਟ ਲਗਾ ਦਿੱਤਾ ਹੈ ,ਕਿਉਂਕਿ ਬਾਲਾਜੀ ਹਸਪਤਾਲ ਚ ਮ੍ਰਿਤਕ ਦਾ ਲੜਕਾ ਦਵਾਈ ਲੈਣ ਆਇਆ ਸੀ ,ਜੋ ਕਿ ਪਹਿਲਾਂ ਵੀ ਇਸ ਹਸਪਤਾਲ ਤੋਂ ਲੈਂਦਾ ਰਹਿੰਦਾ ਹੈ । ਡਾਕਟਰ ਰਾਜੇਸ਼ ਕੁਮਾਰ ਅਨੁਸਾਰ ਉਸ ਨੇ ਆਪਣੀ ਟ੍ਰੈਵਲ ਹਿਸਟਰੀ ਬਾਰੇ ਨਹੀਂ ਦੱਸਿਆ ਸੀ ,ਜਿਸ ਤੋਂ ਸ਼ੱਕੀ ਹੋਣ ਤੋਂ ਬਾਅਦ ਉਸ ਨੂੰ ਕਾਂਗੜਾ ਸਰਕਾਰੀ ਹਾਸਪਤਾਲ ਵਿੱਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਉਸ ਦੇ ਪਿਤਾ ਨੂੰ ਵੀ 69 ਸਾਲਾ ਦੀ ਰਿਪੋਰਟ ਵੀ ਪਾਜਿਟਿਵ ਆਈ ਸੀ। ਭਾਵੇਂ ਉਨ੍ਹਾਂ ਦੇ ਟੈਕਸੀ ਡਰਾਈਵਰ ਨੂੰ ਵੀ ਐਸੋਲਾਈਟ ਕੀਤਾ ਹੋਇਆ ।ਹੁਣ ਬਾਲਾ ਜੀ ਹਸਪਤਾਲ ਦੇ ਡਾਕਟਰ ਤੇ ਹਸਪਤਾਲ ਦਾ ਸਟਾਫ ਸਮੇਤ ਉਨ੍ਹਾਂ ਦੇ ਸੰਪਰਕ ਚ ਆਉਣ ਵਾਲੇ 200 ਦੇ ਗਰੀਬ ਲੋਕਾਂ ਨੂੰ ਵੀ ਅੈਸੋਲਿਟ ਕਰ ਦਿੱਤਾ ਗਿਆ ਹੈ ।