ਅੱਜ ਤੋਂ ਚੰਡੀਗੜ੍ਹ ਦੇ ਸਾਰੇ ਨਿੱਜੀ ਸਕੂਲਾਂ ‘ਚ ਸ਼ੁਰੂ ਹੋਈਆਂ ਆਫਲਾਈਨ ਕਲਾਸਾਂ
ਚੰਡੀਗੜ੍ਹ,4 ਅਪ੍ਰੈਲ(ਵਿਸ਼ਵ ਵਾਰਤਾ)- ਕੋਰੋਨਾ ਕਾਰਨ ਕਰੀਬ ਦੋ ਸਾਲਾਂ ਤੋਂ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਜਾਰੀ ਸੀ।ਹੁਣ ਕੋਰੋਨਾ ਕੇਸਾਂ ਵਿੱਚ ਕਮੀ ਨੂੰ ਦੇਖਦਿਆਂ ਅੱਜ ਤੋਂ ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਦੇ ਲਗਭਗ ਸਾਰੇ ਨਿੱਜੀ ਸਕੂਲਾਂ ਵਿੱਚ ਆਫਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਸਰਕਾਰੀ ਸਕੂਲਾਂ ਵਿੱਚ ਅਜੇ ਵੀ ਕੁੱਝ ਜਮਾਤਾਂ ਦੇ ਸਾਲਾਨਾ ਪੇਪਰ ਜਾਰੀ ਹਨ ਜਿਸ ਦੇ ਚੱਲਦਿਆਂ ਆਫਲਾਈਨ ਪੜ੍ਹਾਈ ਸੰਬੰਧੀ ਕੋਈ ਨੋਟਿਸ ਜਾਰੀ ਨਹੀਂ ਹੋਇਆ ਹੈ।