ਕਰਿੰਦੇ ਨੂੰ ਬੰਧਕ ਬਣਾ ਕੇ ਸ਼ਰਾਬ ਦਾ ਠੇਕਾ ਲੁੱਟਿਆ
ਚੰਡੀਗੜ੍ਹ,13 ਅਕਤੂਬਰ(ਵਿਸ਼ਵ ਵਾਰਤਾ)- ਪਟਿਆਲਾ ਚ ਪੈਂਦੇ ਦੇਵੀਗੜ੍ਹ ਬਹਿਲ ਰੋਡ ਤੇ ਪਿੰਡ ਖਾਗਟਾਂ ਵਿਚ ਲੁਟੇਰਿਆਂ ਨੇ ਕਰਿੰਦੇ ਨੂੰ ਬੰਧਕ ਬਣਾ ਕੇ ਸ਼ਰਾਬ ਦਾ ਠੇਕਾ ਲੁੱਟ ਲਿਆ। ਇਸ ਮੌਕੇ ਮਲਿਕ ਅਨਮੇਸ਼ ਕੁਮਾਰ ਦੇ ਹਵਾਲੇ ਤੋਂ ਕਰਮ ਸਿੰਘ ਠੇਕਾ ਇੰਚਾਰਜ ਨੇ ਦਸਿਆ ਕਿ ਬੀਤੀ ਰਾਤ 12.30 ਅਤੇ 1 ਵਜੇ ਦੇ ਵਿਚਕਾਰ ਤਿੰਨ ਚਾਰ ਲੁਟੇਰੇ ਆਏ ਅਤੇ ਠੇਕੇ ਤੇ ਸੁੱਤੇ ਪਏ ਕਰਿੰਦੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਅਤੇ ਬੰਧਕ ਬਣਾ ਕੇ ਤਕਰੀਬਨ ਸਵਾ ਲੱਖ ਰੁਪਏ ਦੀਆ ਅੰਗ੍ਰੇਜੀ ਅਤੇ ਦੇਸੀ ਸ਼ਰਾਬ ਦੀਆਂ ਪੇਟੀਆਂ , ਇਕ ਇਨਵਰਟਰ , ਇਕ ਗੈਸ ਸਲੰਡਰ, ਕਰਿੰਦੇ ਦੇ 2 ਮੋਬਾਈਲ ਇਕ ਨਵਾਂ ਅਤੇ ਇਕ ਪੁਰਾਣਾ ਅਤੇ 1500 ਦੇ ਕਰੀਬ ਨਗਦ ਲੁੱਟ ਕੇ ਫਰਾਰ ਹੋ ਗਏ ! ਉਨ੍ਹਾਂ ਨੇ ਅਗੇ ਦਸਿਆ ਕੇ ਉਨ੍ਹਾਂ ਦੇ ਚਲਦੇ ਠੇਕਿਆਂ ਤੇ ਇਹ ਚੋਥੀ ਵਾਰਦਾਤ ਹੈ ! ਇਸ ਤੋਂ ਪਹਿਲਾ ਤਿੰਨ ਵਾਰੀ ਉਨ੍ਹਾਂ ਦੇ ਠੇਕੇ ਲੁਟੇ ਜਾ ਚੁਕੇ ਹਨ ,ਪਰ ਹਾਲੇ ਤਕ ਮੁਜਰਮ ਫੜੇ ਨਹੀਂ ਗਏ ।ਠੇਕਾ ਇੰਚਾਰਜ ਨੇ ਦਸਿਆ ਕੇ ਇਸ ਸਬੰਧੀ ਐੱਸ. ਐੱਚ. ਓ ਸਨੌਰ ਨੂੰ ਲਿਖਤੀ ਸ਼ਿਕਾਇਤ ਦਰਜ ਕਰ ਦਿੱਤੀ ਹੈ ਅਤੇ ਪੁਲਿਸ ਨੇ ਮੌਕਾ ਦੇਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ! ਇਸ ਮੌਕੇ ਮਲਿਕ ਅਨਮੇਸ਼ ਕੁਮਾਰ ਨੇ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਰੋਜ ਹੋ ਰਹੀਆਂ ਇਨ੍ਹਾਂ ਚੋਰੀਆਂ ਨੂੰ ਰੋਕ ਕੇ ਅਤੇ ਦੋਸ਼ੀਆਂ ਨੂੰ ਜਲਦੀ ਫੜ ਕੇ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾਵੇ ।