ਬੁਢਲਾਡਾ, 14 ਮਈ( ਵਿਸ਼ਵ ਵਾਰਤਾ): ਸਥਾਨਕ ਸ਼ਹਿਰ *ਚ ਕਰੋਨਾ ਇਤਿਆਤ ਵਜੋਂ ਕਰਫਿਊ ਦੀ ਢਿੱਲ ਦੌਰਾਨ ਸ਼ਹਿਰ ਦੀ ਜਨਤਾ ਮਾਰਕਿਟ ਵਿੱਚ ਕਿਸੇ ਰਾਹਗੀਰ ਦਾ ਪਰਸ ਡਿਗ ਪਿਆ. ਜਿੱਥੇ ਮਾਰਕਿਟ ਵਿੱਚ ਤਾਇਨਾਤ ਏ ਐਸ ਆਈ ਯਾਦਵਿਦਰ ਸਿੰਘ ਵਲੋਂ ਪਰਸ ਦੇ ਮਾਲਕ ਦੀ ਪੜਤਾਲ ਕਰਕੇ ਪਹਿਚਾਣ ਕਰਨ ਤੋਂ ਬਾਅਦ ਸੰਪਰਕ ਕਰਨ ਤੇ ਮਾਰਕਿਟ ਦੇ ਦੁਕਾਨਦਾਰਾਂ ਅਤੇ ਸ੍ਰੀ ਰਾਮ ਸੇਵਾ ਸੰਮਤੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਪਰਸ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ. ਜਿਸ ਤੇ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ੳਪਰੋਕਤ ਮੁਲਾਜਮਾ ਦੀ ਹੋਸਲਾ ਅਫਜਾਈ ਕਰਦਿਆਂ ਫੁੱਲਾ ਦੀ ਵਰਖਾ ਕੀਤੀ ਗਈ. ਇਸ ਮੌਕੇ ਤੇ ਕੈਮਿਸਟ ਐਸ਼ੋਸ਼ੀਏਸ਼ਨ ਦੇ ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਭਗਵਾਨ ਦਾਸ, ਜਗਨ ਨਾਥ ਸਲੂਜਾ, ਮਦਨ ਲਾਲ ਮਹਿੰਦਰਾ ਟੈਟ ਹਾਊਸ ਆਦਿ ਮਾਰਕਿਟ ਦੇ ਲੋਕ ਹਾਜ਼ਰ ਸਨ।
CBI ਨੇ ਕੇਜਰੀਵਾਲ ਨੂੰ ਅਦਾਲਤ ਵਿੱਚ ਕੀਤਾ ਗ੍ਰਿਫਤਾਰ, ਅਦਾਲਤ ਦੇ ਹੁਕਮਾਂ ਤੇ ਹੋਵੇਗੀ ਪੁੱਛ-ਪੜਤਾਲ
CBI ਨੇ ਕੇਜਰੀਵਾਲ ਨੂੰ ਅਦਾਲਤ ਵਿੱਚ ਕੀਤਾ ਗ੍ਰਿਫਤਾਰ, ਅਦਾਲਤ ਦੇ ਹੁਕਮਾਂ ਤੇ ਹੋਵੇਗੀ ਪੁੱਛ-ਪੜਤਾਲ ਨਵੀਂ ਦਿੱਲੀ ,26 ਜੂਨ (ਵਿਸ਼ਵ ਵਾਰਤਾ):...