ਚੰਡੀਗੜ੍ਹ 28 ਮਾਰਚ ( ਵਿਸ਼ਵ ਵਾਰਤਾ) ਕਰਫਿਊ ਦੌਰਾਨ ਪੁਲੀਸ ਵੱਲੋਂ ਵਰਤੀ ਜਾ ਰਹੀ ਸਖਤੀ ਦੌਰਾਨ ਕਈ ਲੋਕਾਂ ਵੱਲੋਂ ਮਿਲਿਆ ਸ਼ਕਾਇਤਾਂ ਤੇ ਪੁਲਸ ਪ੍ਰਸ਼ਸ਼ਨ ਨੇ ਸਖ਼ਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ।ਇਸੇ ਕਾਰਵਾਈ ਦੌਰਾਨ DGP ਦਿਨਕਰ ਗੁਪਤਾ ਨੇ ਜਿਲ੍ਹਾ ਜਲੰਧਰ ਕਰਤਾਰਪੁਰ ਥਾਣੇ ਦੇ SHO ਪੁਸ਼ਾਪ ਬਾਲੀ ਨੂੰ ਤੁਰੰਤ ਲਾਈਨ ਹਾਜ਼ਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ।ਇਸ ਦੀ ਪੁਸ਼ਟੀ ਜਲੰਧਰ ਦਿਹਾਤੀ ਦੇ SSP ਨਵਜੋਤ ਮਾਹਲ ਨੇ ਵੀ ਕੀਤੀ ਹੈ। ਉਹਨਾਂ ਕਿਹਾ ਕਿ ਸਾਰਿਆਂ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਕਾਂ ਨਾਲ ਨਰਮ ਰਵੱਈਆ ਅਪਣਾਉਣ ਲਈ ਕਿਹਾ ਗਿਆ ।ਉਹਨਾਂ ਕਿਹਾ ਕਿ ਪੁਲੀਸ ਕਰਮੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਰਫ਼ਿਊ ਤੋੜਨ ਵਾਲਿਆਂ ਦੀ ਕੁੱਟਮਾਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...