ਕਰਨ ਮਹਿਤਾ ਹੋਣਗੇ ਰੋਪੜ੍ਹ ਦੇ ਨਵੇਂ ਲੋਕ ਸੰਪਰਕ ਅਫ਼ਸਰ
ਗੁਰਪ੍ਰੀਤ ਖਹਿਰਾ ਦੀ ਲੱਗੀ ਮੁੱਖ ਮੰਤਰੀ ਦਫ਼ਤਰ ਵਿੱਚ ਡਿਊਟੀ
ਚੰਡੀਗੜ੍ਹ,6 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਸਕੱਤਰ ,ਲੋਕ ਸੰਪਰਕ ਵਿਭਾਗ ਕਮਲ ਕਿਸ਼ੋਰ ਯਾਦਵ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਰਨ ਮਹਿਤਾ ਨੂੰ ਰੂਪਨਗਰ ਦਾ ਨਵਾਂ ਲੋਕ ਸੰਪਰਕ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕ ਸੰਪਰਕ ਅਫਸਰ ਗੁਰਪ੍ਰੀਤ ਸਿੰਘ ਖਹਿਰਾ ਦੀ ਡਿਊਟੀ ਮੁੱਖ ਮੰਤਰੀ ਦਫਤਰ ਵਿਖੇ ਏਡੀਪੀਆਰ ਉਪਿੰਦਰ ਸਿੰਘ ਲਾਂਬਾ ਦੇ ਨਾਲ ਲਗਾਈ ਗਈ ਹੈ।