ਕਰਨਾਲ ਪ੍ਰਸ਼ਾਸ਼ਨ ਨੇ ਕਿਸਾਨ ਜੱਥੇਬੰਦੀਆਂ ਨੂੰ ਕੀਤੀ ਸ਼ਰਾਰਤੀ ਅਨਸਰਾਂ ਤੇ ਨਿਗ੍ਹਾ ਰੱਖਣ ਦੀ ਅਪੀਲ
ਪੜ੍ਹੋ,ਕਰਨਾਲ ਪ੍ਰਸ਼ਾਸ਼ਨ ਨੇ ਹੋਰ ਕੀ ਕਿਹਾ ਮਹਾਪੰਚਾਇਤ ਲਈ ਆਈਆਂ ਕਿਸਾਨ ਜੱਥੇਬੰਦੀਆਂ ਨੂੰ
ਚੰਡੀਗੜ੍ਹ,7 ਸਤੰਬਰ(ਵਿਸ਼ਵ ਵਾਰਤਾ)- ਕਰਨਾਲ ਮਹਾਪੰਚਾਇਤ ਵਿੱਚ ਪਹੁੰਚੇ ਹੋਏ ਕਿਸਾਨਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਕਰਨਾਲ ਪ੍ਰਸ਼ਾਸ਼ਨ ਨੇ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਨੋਜੁਆਨਾਂ ਤੇ ਨਿਗਰਾਨੀ ਰੱਖੇ । ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਇਸ ਗੱਲ ਦਾ ਧਿਆਨ ਰੱਖਣ ਕੇ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ।