ਕਰਤਾਰਪੁਰ ਸਾਹਿਬ ‘ਚ ਫਿਰ ਲਗਾਇਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਨਵੀਂ ਦਿੱਲੀ 27ਜੂਨ (ਵਿਸ਼ਵ ਵਾਰਤਾ): ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮਰੰਮਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਥਾਪਿਤ ਕਰ ਦਿੱਤਾ ਗਿਆ ਹੈ। ਬੱਟ ਸਥਾਪਿਤ ਕਰਨ ਵੇਲੇ 450 ਦੇ ਕਰੀਬ ਭਾਰਤੀ ਸਿੱਖ ਸ਼ਰਧਾਲੂ ਵੀ ਮੌਜੂਦ ਸਨ। ਇਹ ਬੁੱਤ ਪਹਿਲਾਂ ਲਾਹੌਰ ਦੇ ਵਿੱਚ ਕਿਲੇ ਦੇ ਨਜ਼ਦੀਕ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਦੇ ਕੋਲ ਸਥਾਪਿਤ ਕੀਤਾ ਗਿਆ ਸੀ। ਜਿਸ ਨੂੰ ਧਾਰਮਿਕ ਕੱਟੜ ਪੰਥੀਆਂ ਵੱਲੋਂ ਤੋੜ ਦਿੱਤਾ ਗਿਆ ਸੀ। ਬੁੱਤ ਦੀ ਸਥਾਪਨਾ ਮੌਕੇ ਪਾਕਿਸਤਾਨ ਅਤੇ ਭਾਰਤ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਤਸਵੀਰਾਂ ਵੀ ਖਿਚਵਾਈਆਂ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਬੁੱਤ ਦੀ ਸੁਰੱਖਿਆ ਵੀ ਸੁਨਿਸ਼ਚਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਨੌ ਫੁੱਟ ਉੱਚਾ ਕਾਂਸੇ ਦਾ ਬੁੱਤ ਜੋ ਉਨਾਂ ਦੀ ਸਮਾਧੀ ਦੇ ਨਜ਼ਦੀਕ 2019 ਦੇ ਵਿੱਚ ਬਣਾਇਆ ਗਿਆ ਸੀ, ਉਸ ਨੂੰ ਕੱਟੜਪੰਥੀਆਂ ਵੱਲੋਂ ਤੋੜ ਦਿੱਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਇਹ ਬੁੱਤ ਬ੍ਰਿਟੇਨ ਦੀ ਇੱਕ ਸੰਸਥਾ ਵੱਲੋਂ ਪਾਕਿਸਤਾਨ ਨੂੰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ, ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲਾ ਸਿੱਖ ਰਾਜ ਦਾ ਕਾਬੁਲ ਤੱਕ ਸੀ ਅਤੇ ਲਾਹੌਰ ਇਸ ਦੀ ਰਾਜਧਾਨੀ ਸੀ।