ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 32 ਰੁਪਏ ਦੀ ਕਮੀ
ਚੰਡੀਗੜ੍ਹ,1ਅਪ੍ਰੈਲ(ਵਿਸ਼ਵ ਵਾਰਤਾ)- ਨਵਾਂ ਵਿੱਤੀ ਸਾਲ 2024-25 ਅੱਜ ਯਾਨੀ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 32 ਰੁਪਏ ਦੀ ਕਮੀ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 32 ਰੁਪਏ ਘਟਾ ਦਿੱਤੀ ਹੈ। ਦਿੱਲੀ ‘ਚ ਕੀਮਤ ਹੁਣ 30.50 ਰੁਪਏ ਘਟ ਕੇ 1764.50 ਰੁਪਏ ਹੋ ਗਈ ਹੈ। ਪਹਿਲਾਂ ਇਹ 1795 ਰੁਪਏ ਵਿੱਚ ਉਪਲਬਧ ਸੀ। ਉਥੇ ਹੀ ਕੋਲਕਾਤਾ ‘ਚ ਸਿਲੰਡਰ ਹੁਣ 32 ਰੁਪਏ ਘੱਟ ਕੇ 1879 ਰੁਪਏ ‘ਚ ਮਿਲ ਰਿਹਾ ਹੈ। ਪਹਿਲਾਂ ਇਸ ਦੀ ਕੀਮਤ 1911 ਰੁਪਏ ਸੀ। ਮੁੰਬਈ ‘ਚ ਸਿਲੰਡਰ ਦੀ ਕੀਮਤ 1749 ਰੁਪਏ ਤੋਂ 31.50 ਰੁਪਏ ਘੱਟ ਕੇ 1717.50 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨ ਖਰੀਦਣ ਲਈ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ।