ਕਪੂਰਥਲਾ : ਮਾਡਰਨ ਜੇਲ੍ਹ ‘ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ
ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਕਪੂਰਥਲਾ ਮਾਡਰਨ ਜੇਲ ‘ਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਜੇਲ ਪ੍ਰਸ਼ਾਸਨ ਨੇ ਵੱਖ-ਵੱਖ ਬੈਰਕਾਂ ‘ਚੋਂ 7 ਮੋਬਾਇਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਹੈ। ਜੇਲ ਪ੍ਰਸ਼ਾਸਨ ਨੇ ਸਾਰਾ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਜੇਲ ਪ੍ਰਸ਼ਾਸਨ ਅਤੇ ਕੋਤਵਾਲੀ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ 2 ਅਣਪਛਾਤੇ ਸਮੇਤ 4 ਦੋਸ਼ੀਆਂ ਖਿਲਾਫ 6 ਐੱਫ.ਆਈ.ਆਰ.ਦਰਜ ਕੀਤੀਆਂ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਵਾਰਡ ਸੀ ਵਿੱਚ ਡਿਊਟੀ ’ਤੇ ਤਾਇਨਾਤ ਵਾਰਡਨ ਰਾਹੁਲ ਸ਼ਰਮਾ ਨੇ ਦੇਖਿਆ ਕਿ ਪਿਕਸ ਮਸ਼ੀਨ ਦੇ ਪਿਛਲੇ ਪਾਸੇ ਦੇ ਢੱਕਣ ਦੇ ਪੇਚ ਖੁੱਲ੍ਹੇ ਹੋਏ ਸਨ। ਜਦੋਂ ਮਸ਼ੀਨ ਦਾ ਪਿਛਲਾ ਢੱਕਣ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਮੋਬਾਈਲ ਫ਼ੋਨ, ਸਿਮ ਅਤੇ ਬੈਟਰੀ ਬਰਾਮਦ ਹੋਈ।