ਕਪੂਰਥਲਾ ਪੁਲਿਸ ਵੱਲੋਂ ਲਾਟਰੀ ਦੀ ਆੜ ਹੇਠ ਸੱਟਾ ਲਗਾਉਣ ਵਾਲਿਆਂ ਖਿਲਾਫ਼ ਮੁਹਿੰਮ – 10 ਵਿਅਕਤੀ ਰੰਗੇ ਹੱਥੀਂ ਕਾਬੂ
ਕਪੂਰਥਲਾ, 4ਜਨਵਰੀ( ਵਿਸ਼ਵ ਵਾਰਤਾ )- ਸ੍ਰੀਮਤੀ ਕੰਵਰਦੀਪ ਕੌਰ ਸੀਨੀਅਰ ਪੁਲੀਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਕਾਰੀ ਲਾਟਰੀ ਦਾ ਆੜ ਵਿੱਚ ਦੜਾ ਸੱਟਾ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਸ੍ਰੀ ਅਜੇ ਗਾਂਧੀ ( IPS ) ਸਹਾਇਕ ਪੁਲਿਸ ਕਪਤਾਨ ਭੁਲੱਥ ਦੀ ਸੁਪਰਵੀਜਨ ਅਤੇ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਮੁੱਖ ਅਫਸਰ ਥਾਣਾ ਭੁੱਲਥ ਦੀ ਅਗਵਾਈ ਵਿਚ ਮਿਤੀ 03-04-2021 ਨੂੰ sI ਰਘਬੀਰ ਸਿੰਘ 1677 / GSP ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਦੀ ਇਤਲਾਹ ਤੇ ਨੇੜੇ ਚੰਦੀ ਸ਼ਵੀਟ ਸ਼ਾਪ ਭੁਲੱਥ ਤੋਂ ਬਿਨਿੰਗਪਾਲ ਉਰਫ ਬਿੰਨੀ ਪੁੱਤਰ ਬਨਾਰਸੀ ਲਾਲ ਵਾਸੀ ਵਾਰਡ ਨੰਬਰ 9 ਭੁਲੱਥ , ਸੰਜੇ ਕੁਮਾਰ ਪੁੱਤਰ ਕੇਸ਼ਵ ਦਾਸ ਵਾਸੀ ਵਾਰਡ ਨੰਬਰ 8 ਭੁਲੱਥ ਨੂੰ ਦੜਾ ਸੱਟਾ ਲਗਾਉਦਿਆਂ ਅਤੇ ਆਪਣੀ ਦੁਕਾਨ ਵਿੱਚ ਜੂਆਂ ਖਿਡਾਉਦਿਆਂ ਨੂੰ ਅਤੇ ਨਛੱਤਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਜੰਡੇ ਸਰਾਏ ਥਾਣਾ ਕਰਤਾਰਪੁਰ , ਅਸ਼ੋਕ ਕੁਮਾਰ ਪੁੱਤਰ ਹੰਸ ਰਾਜ ਵਾਸੀ ਭੁਲੱਬ , ਰਕੇਸ਼ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਭੁਲੱਥ , ਗੌਰੀ ਸ਼ੰਕਰ ਪੁੱਤਰ ਰਾਮ ਵਾਸੀ ਬੇਦੀ ਨਗਰ ਖੱਸਣ ਰੋਡ ਭੁਲੱਥ , ਸਤਵੰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਾਗੜੀਆਂ , ਦਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਲਿੱਟਾਂ , ਗੁਰਪ੍ਰੀਤ ਸਿੰਘ ਪੁੱਤਰ ਰਾਮ ਲਾਲ ਵਾਸੀ ਕਮਰਾਏ , ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ 7 ਭੁਲੱਥ , ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਮਰਾਏ ਵਿਕਾਸ ਕੁਮਾਰ ਪੁੱਤਰ ਜਨਕ ਰਾਜ ਵਾਸੀ ਵਾਰਡ ਨੰਬਰ 9 ਭੁਲੱਬ ਨੂੰ ਜੂਆ ਖੇਡਦਿਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿੱਚੋਂ 89000 / -ਰੁਪੈ ਭਾਰਤੀ ਕਰੰਸੀ ਅਤੇ ਕੰਪਿਊਟਰ ਸੈਟ ਬ੍ਰਾਮਦ ਕਰਕੇ ਮੁਕੱਦਮਾਂ ਨੰਬਰ 01 ਮਿਤੀ 3-1-2021 ਅ / ਧ 294 – A IC , 13 – A – 3-67 G.ACT , 7 ( 3 ) ਲਾਟਰੀ ਰੈਗੂਲੇਸ਼ਨ ਐਕਟ 1998 ਥਾਣਾ ਭੁਲੱਥ ਦਰਜ ਰਜਿਸਟਰ ਕੀਤਾ ਮੁਕੱਦਮਾਂ ਦੀ ਤਫਤੀਸ਼ ਦੌਰਾਨੇ ਤਫਤੀਸ਼ ਮੁਕੱਦਮਾਂ ਵਿੱਚ ਦੋਸ਼ੀਆਂ ਨਛੱਤਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਜੰਡੇ ਸਰਾਏ ਥਾਣਾ ਕਰਤਾਰਪੁਰ , ਅਸ਼ੋਕ ਕੁਮਾਰ ਪੁੱਤਰ ਹੰਸ ਰਾਜ ਵਾਸੀ ਭੁਲੱਥ , ਰਕੇਸ਼ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਭੁਲੱਥ , ਗੌਰੀ ਸ਼ੰਕਰ ਪੁੱਤਰ ਰਾਮ ਵਾਸੀ ਬੇਦੀ ਨਗਰ ਖੱਸਣ ਰੋਡ ਭੁਲੱਥ , ਸਤਵੰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਾਗੜੀਆਂ , ਦਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਲਿੱਟਾਂ , ਗੁਰਪ੍ਰੀਤ ਸਿੰਘ ਪੁੱਤਰ ਰਾਮ ਲਾਲ ਵਾਸੀ ਕਮਰਾਏ , ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਵਾਰਡ ਨੰਬਰ 7 ਭੁਲੱਬ , ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਮਰਾਏ , ਵਿਕਾਸ ਕੁਮਾਰ ਪੁੱਤਰ ਜਨਕ ਰਾਜ ਵਾਸੀ ਵਾਰਡ ਨੰਬਰ 9 ਭੁਲੱਥ ਨੂੰ ਮੌਕਾ ਪਰ ਹੀ ਬਰ – ਜਮਾਨਤ ਰਿਆਹ ਕੀਤਾ ਅਤੇ ਬਿਨਿੰਗਪਾਲ ਉਰਫ ਬਿੰਨੀ ਪੁੱਤਰ ਬਨਾਰਸੀ ਲਾਲ ਵਾਸੀ ਵਾਰਡ ਨੰਬਰ 9 ਭੁਲੱਥ , ਸੰਜੇ ਕੁਮਾਰ ਪੁੱਤਰ ਕੇਸ਼ਵ ਦਾਸ ਵਾਸੀ ਵਾਰਡ ਨੰਬਰ 8 ਭੁਲੱਬ ਨੂੰ ਗ੍ਰਿਫਤਾਰ ਕਰਕੇ ਬੰਦ ਹਵਾਲਾਤ ਥਾਣਾ ਕੀਤਾ ਗਿਆ ਜਿਹਨਾਂ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।