ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਵਿੱਚ 25 ਹਜ਼ਾਰ ਔਰਤਾਂ ਅਤੇ 4000 ਟ੍ਰੈਕਟਰ ਹੋਣਗੇ ਸ਼ਾਮਲ- ਕਿਸਾਨ ਯੂਨੀਅਨ
ਦਿੱਲੀ,26 ਨਵੰਬਰ (ਵਿਸ਼ਵ ਵਾਰਤਾ) – ਭਾਰਤੀ ਕਿਸਾਨ ਯੂਨੀਅਨ ਦੇ ਮੁਖ ਸਕੱਤਰ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਇਸ ਰੋਸ ਮਾਰਚ ਵਿੱਚ 25 ਹਜ਼ਾਰ ਔਰਤਾਂ ਅਤੇ 4 ਹਜ਼ਾਰ ਟ੍ਰੈਕਟਰ ਸ਼ਾਮਲ ਹੋਣਗੇ। ਇਸ ਜੱਥੇਬੰਦੀ ਨੇ ਕਿਹਾ ਹੈ ਕਿ ਉਹਨਾਂ ਦੇ ਲਗਭਗ ਦੋ ਲੱਖ ਲੋਕ ਖਨੌਰੀ ਅਤੇ ਡੱਬਵਾਲੀ ਤੋਂ ਹੁੰਦੇ ਹੋਏ ਹਰਿਆਣਾ ਵਿੱਚ ਪ੍ਰਵੇਸ਼ ਕਰਨਗੇ।
ਦਿੱਲੀ ਮਾਰਚ ਦੇ ਲਈ ਨਿਕਲੇ ਕਿਸਾਨ ਖਾਣ-ਪੀਣ ਦੇ ਸਾਮਾਨ ਅਤੇ ਕੱਪੜਿਆਂ ਤੋਂ ਲੈ ਕੇ ਹਰ ਜ਼ਰੂਰਤ ਦਾ ਸਾਮਾਨ ਆਪਣੇ ਨਾਲ ਲੈ ਕੇ ਨਿਕਲੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਾਤਾਂ ਟ੍ਰੈਕਟਰਾਂ ਜਾਂ ਫੇਰ ਨੈਸ਼ਲਨ ਹਾਈਵੇ ਦੇ ਕਿਨਾਰੇ ਬਣੇ ਕੈਂਪਾਂ ਵਿੱਚ ਗੁਜ਼ਾਰਨਗੇ।