ਓਸਾਮਾ ਬਿਨ ਲਾਦੇਨ ਦਾ ਵਫ਼ਾਦਾਰ ਸੈਫ਼ ਅਲ-ਅਦੇਲ ਬਣਿਆ ਅਲਕਾਇਦਾ ਦਾ ਨਵਾਂ ਮੁਖੀ- ਅਮਰੀਕਾ ਨੇ ਉਸ ‘ਤੇ ਰੱਖਿਆ ਸੀ 82 ਕਰੋੜ ਦਾ ਇਨਾਮ
ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ (ਯੂ.ਐਨ.) ਨੇ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਓਸਾਮਾ ਬਿਨ ਲਾਦੇਨ ਦਾ ਵਫ਼ਾਦਾਰ ਸੈਫ਼ ਅਲ-ਅਦੇਲ ਅਲ ਕਾਇਦਾ ਦਾ ਨਵਾਂ ਮੁਖੀ ਬਣ ਗਿਆ ਹੈ। ਜੋ ਇਸ ਸਮੇਂ ਈਰਾਨ ਤੋਂ ਅਲ ਕਾਇਦਾ ਦਾ ਸੰਚਾਲਨ ਕਰ ਰਿਹਾ ਹੈ। ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਵਿੱਚ ਅਯਮਨ ਅਲ-ਜ਼ਵਾਹਿਰੀ ਦੀ ਮੌਤ ਤੋਂ ਬਾਅਦ ਸੈਫ ਅਲ-ਅਦੇਲ ਨੂੰ ਅਲਕਾਇਦਾ ਦਾ ਮੁਖੀ ਚੁਣ ਲਿਆ ਗਿਆ ਸੀ। ਹਾਲਾਂਕਿ ਤਾਲਿਬਾਨ ਦੇ ਸੱਤਾ ‘ਚ ਆਉਣ ਕਾਰਨ ਅਫਗਾਨਿਸਤਾਨ ਦੀ ਰਾਜਨੀਤੀ ‘ਚ ਚੱਲ ਰਹੀ ਉਥਲ-ਪੁਥਲ ਕਾਰਨ ਅਲਕਾਇਦਾ ਫਿਲਹਾਲ ਇਸ ਦਾ ਐਲਾਨ ਕਰਨ ਤੋਂ ਗੁਰੇਜ਼ ਕਰ ਰਹੀ ਹੈ । ਆਦੇਲ ‘ਤੇ ਅਮਰੀਕਾ ਨੇ 82 ਕਰੋੜ ਦਾ ਇਨਾਮ ਰੱਖਿਆ ਸੀ। ਇਸ ਨੇ ਤਨਜ਼ਾਨੀਆ ਅਤੇ ਕੀਨੀਆ ਵਿਚ ਅਮਰੀਕੀ ਦੂਤਾਵਾਸਾਂ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਹੈ।