ਓਮ ਬਿਰਲਾ ਦੂਸਰੀ ਵਾਰ ਚੁਣੇ ਗਏ ਲੋਕ ਸਭਾ ਸਪੀਕਰ
ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)-NDA ਉਮੀਦਵਾਰ ਓਮ ਬਿਰਲਾ ਬੁੱਧਵਾਰ ਨੂੰ ਲੋਕ ਸਭਾ ਦੇ ਸਪੀਕਰ ਚੁਣੇ ਗਏ। ਪੀਐਮ ਮੋਦੀ ਨੇ ਬਿਰਲਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਸੀ। ਪੀਐਮ ਨੇ ਕਿਹਾ- ਓਮ ਬਿਰਲਾ ਦਾ ਤਜਰਬਾ ਦੇਸ਼ ਲਈ ਲਾਭਦਾਇਕ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ- ਮੈਨੂੰ ਯਕੀਨ ਹੈ ਕਿ ਤੁਸੀਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵੋਗੇ।