ਚੰਡੀਗੜ, 23 ਨਵੰਬਰ (ਵਿਸ਼ਵ ਵਾਰਤਾ)- ਪੰਚਾਇਤ ਭਵਨ, ਸੈਕਟਰ 18, ਚੰਡੀਗੜ ਵਿੱਚ ਹੋਈ ਪੰਜਾਬ ਸਟੇਟ ਐੱਸ.ਏ.ਐੱਸ ਐਸੋਸੀਏਸ਼ਨ ਦੀ ਚੋਣ ਵਿੱਚ ਸ੍ਰੀ ਐੱਸ. ਪੀ. ਜਿੰਦਲ, ਅਡੀਸ਼ਨਲ ਡਾਇਰੈਕਟਰ (ਐੱਫ ਐਂਡ ਏ) ਨੂੰ ਭਾਰੀ ਬਹੁਮਤ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਸ੍ਰੀ ਬੀ ਕੇ ਅਗਰਵਾਲ ਜੇ.ਸੀ.ਐੱਫ.ਐਂਡ.ਏ. ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਸਿਮਰਜੀਤ ਕੌਰ ਜੇ.ਸੀ.ਐੱਫ.ਐਂਡ.ਏ. ਨੂੰ ਮੀਤ ਪ੍ਰਧਾਨ, ਸ੍ਰੀ ਅਰੁਸ਼ ਸ਼ਰਮਾ ਏ.ਸੀ.ਐੱਫ.ਐਂਡ.ਏ. ਨੂੰ ਮੁੱਖ ਸਕੱਤਰ, ਸ੍ਰੀ ਸਤਿੰਦਰ ਸਿੰਘ ਚੌਹਾਨ ਡੀ.ਸੀ.ਐੱਫ.ਐਂਡ.ਏ. ਨੂੰ ਜੁਆਂਇਟ ਸਕੱਤਰ, ਸ੍ਰੀ ਅੰਸ਼ੁਮਨ ਐੱਸ. ਓ. ਨੂੰ ਦਫ਼ਤਰੀ ਸਕੱਤਰ, ਸ੍ਰੀ ਜਗਵਿੰਦਰ ਸਿੰਘ ਡੀ.ਸੀ.ਐੱਫ.ਐਂਡ.ਏ. ਨੂੰ ਪ੍ਰੈਸ ਸਕੱਤਰ, ਸ੍ਰੀ ਮਨਜੀਤ ਸ਼ਰਮਾ ਏ.ਸੀ.ਐੱਫ.ਐਂਡ.ਏ. ਨੂੰ ਖ਼ਜਾਨਚੀ, ਸ੍ਰੀ ਜਤਿੰਦਰ ਸਿੰਘ ਡੀ.ਸੀ.ਐੱਫ.ਐਂਡ.ਏ. ਨੂੰ ਐਸੋਸੀਏਸ਼ਨ ਦੇ ਪੈਟਰਨ ਵਜੋਂ ਨਿਯੁਕਤ ਕੀਤਾ ਗਿਆ। ਇਸ ਦਾ ਖੁਲਾਸਾ ਸ੍ਰੀ ਅਰੁਸ਼ ਸ਼ਰਮਾ ਜਨਰਲ ਸਕੱਤਰ ਪੰਜਾਬ ਸਟੇਟ ਐੱਸ.ਏ.ਐੱਸ ਐਸੋਸੀਏਸ਼ਨ, ਚੰਡੀਗੜ ਦੁਆਰਾ ਕੀਤਾ ਗਿਆ।
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...