ਐਸਵਾਈਐਲ ਨਹਿਰ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ
ਹਰਿਆਣਾ ਨੇ ਪੰਜਾਬ ਕੋਲੋਂ ਮੰਗੇ ਹਿੰਦੀ ਬੋਲਦੇ ਇਲਾਕੇ
ਸਦਨ ਵਿੱਚ ਚੁੱਕੇ ਗਏ ਬੀਬੀਐਮਬੀ ਅਤੇ ਚੰਡੀਗੜ੍ਹ ਦੇ ਮੁੱਦੇ
ਵਿਧਾਨ ਸਭਾ ਇਜਲਾਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਚੰਡੀਗੜ੍ਹ,5 ਅਪ੍ਰੈਲ(ਵਿਸ਼ਵ ਵਾਰਤਾ)-ਹਰਿਆਣਾ ਵਿਧਾਨ ਸਭਾ ਨੇ ਚੰਡੀਗੜ੍ਹ, ਐਸਵਾਈਐਲ ਅਤੇ ਹਿੰਦੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਹਰਿਆਣਾ ਵਿੱਚ ਤਬਦੀਲ ਕਰਨ ‘ਤੇ ਆਪਣੇ ਦਾਅਵੇ ਬਾਰੇ ਮਤਾ ਪਾਸ ਕੀਤਾ ਹੈ। ਸੋਧੇ ਹੋਏ ਬੀਬੀਐਮਬੀ ਨਿਯਮਾਂ ਅਤੇ ਹਰਿਆਣਾ ਲਈ ਵੱਖਰੀ ਹਾਈ ਕੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ।