ਐਸਵਾਈਐਲ ਦੇ ਪਾਣੀ ਤੇ ਤੁਰੰਤ ਆਪਣਾ ਪੱਖ ਸਪਸ਼ਟ ਕਰਨ ਮੁੱਖ ਮੰਤਰੀ -ਕਾਂਗਰਸ ਪਾਰਟੀ
ਚੰਡੀਗੜ੍ਹ,19 ਅਪ੍ਰੈਲ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਹਰਿਆਣਾ ਤੋਂ ਰਾਜ ਸਭਾ ਮੈਂਬਰ ਸ਼ੁਸ਼ੀਲ ਗੁਪਤਾ ਵੱਲੋਂ 2025 ਤੱਕ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਤੋਂ ਆਪਣੇ ਪਿਛਲੇ ਬਿਆਨ ਜਿਸ ਵਿੱਚ ਉਹਨਾਂ ਨੇ ਹਰਿਆਣਾ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀਆਂ ਖਬਰਾਂ ਦਾ ਜਿਕਰ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਸੀ ਕਿ ਦੁਸ਼ਮਣ ਦਰਵਾਜ਼ੇ ਤੇ ਹੈ ਦਾ ਜਿਕਰ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਹੁਣ ਹਰਿਆਣਾ ਦੇ ਐਮਪੀ ਵੱਲੋਂ ਦਿੱਤੇ ਗਏ ਇਸ ਬਿਆਨ ਤੇ ਆਪਣਾ ਸਟੈਂਡ ਕਲਿਅਰ ਕਰਨ।
ਮਾਨ ਜੀ ਮੈਂ ਤੁਹਾਨੂੰ ਸੁਚੇਤ ਕੀਤਾ ਸੀ ਕਿ ਦੁਸ਼ਮਣ ਦਰਵਾਜ਼ੇ ਤੇ ਹੈ ਅਤੇ SYL ਦਾ ਮੁੱਦਾ ਪੰਜਾਬ ਦੇ ਗਲੇ ਦੀ ਫਾਂਸੀ ਬਨਣ ਵਾਲਾ ਹੈ, ਆਪ ਪਾਰਟੀ ਦੇ MP ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਉਹ ਹਰਿਆਣਾ ਨੂੰ ਪਾਣੀ ਲੈ ਕੇ ਦੇਣਗੇ।
ਪੰਜਾਬ ਦੀ ਆਪ ਪਾਰਟੀ ਅਤੇ ਇਸ ਦੇ MP ਕਿਉਂ ਚੁੱਪ ਹਨ?
ਕਿਰਪਾ ਕਰਕੇ ਇਹ ਦੱਸਣ ਦੀ ਖੇਚਲਾ ਕਰੋਗੇ https://t.co/GJ2dRsd3en— Amarinder Singh Raja Warring (@RajaBrar_INC) April 19, 2022
ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਹੈ। ਉਹਨਾਂ ਵੱਲੋਂ ਵੀ ਸੁਸ਼ੀਲ ਗੁਪਤਾ ਦੇ ਬਿਆਨ ਵਾਲੀ ਵੀਡੀਓ ਸਾਂਝੀ ਕਰਦਿਆਂ ਕਿਹਾ ਗਿਆ ਹੈ ਹੈ ਕਿ ਮੁੱਖ ਮੰਤਰੀ ਇਸ ਮੁੱਦੇ ਤੇ ਆਪਣਾ ਸਟੈਂਡ ਕਲਿਅਰ ਕਰਨ।
Real face of AAP is there for all to see.@BhagwantMann should immediately clarify his stand on SYL .While Punjab has not a drop of water to spare,@AamAadmiParty's Rajya Sabha member @DrSushilKrGupta is giving guarantees of giving Punjab’s waters to Haryana through SYL. pic.twitter.com/IivdcQckcI
— Pargat Singh (@PargatSOfficial) April 19, 2022