‘ਐਸਵਾਈਐਲ ‘ਅਤੇ ‘ਰਿਹਾਈ ‘ਗਾਣਿਆਂ ਨੂੰ ਬੈਨ ਕੀਤੇ ਜਾਣ ਦੇ ਵਿਰੁੱਧ ਕੱਲ੍ਹ ਨੂੰ ਸੂਬੇ ਭਰ ਵਿੱਚ ਯੂਥ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ
ਸੁਖਬੀਰ ਬਾਦਲ ਦੀ ਅਗਵਾਈ ਵਿੱਚ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ
ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਕੱਲ੍ਹ ਨੂੰ ਪਾਰਟੀ ਦੇ ਵਫਦ ਵੱਲੋਂ ਰਾਜ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਯੂਥ ਅਕਾਲੀ ਦਲ ਵੱਲੋਂ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਹ ਰੋਸ ਮਾਰਚ ਕੇਂਦਰ ਸਿੱਧੂ ਮੂਸੇਵਾਲਾ ਦੇ ਗਾਣੇ ਐਸਵਾਈਐਲ ਅਤੇ ਕੰਵਰ ਗਰੇਵਾਲ ਦੇ ਗਾਣੇ ਰਿਹਾਈ ਨੂੰ ਬੈਨ ਕੀਤੇ ਜਾਣ ਦੇ ਵਿਰੁੱਧ ਕੱਢਿਆ ਜਾਵੇਗਾ।
A delegation of SAD led by S Sukhbir S Badal will meet the Hon’ble Governor tomorrow July 15 at 11 am at Raj Bhawan, Chandigarh on imp issues of Punjab. Other leaders will be Prof PS Chandumajra, S MIS Grewal & Dr Daljit Singh Cheema.
— Dr Daljit S Cheema (@drcheemasad) July 14, 2022
ਪੰਜਾਬ ਦੇ ਲੋਕ ਮਸਲਿਆਂ ਦੀ ਤਰਜਮਾਨੀ ਕਰਦੇ #SYL ਅਤੇ #Rihai ਵਰਗੇ ਗੀਤਾਂ 'ਤੇ ਪਾਬੰਦੀ, ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੇ ਲੋਕਤੰਤਰੀ ਹੱਕ ਦਾ ਘਾਣ ਹੈ। ਆਓ 15 ਜੁਲਾਈ ਨੂੰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਯੂਥ ਅਕਾਲੀ ਦਲ ਕੱਢੇ ਜਾ ਰਹੇ ਰੋਸ ਟ੍ਰੈਕਟਰ ਮਾਰਚ ਰਾਹੀਂ ਇਸ ਨਾਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕਰੀਏ।#RosTractorMarch pic.twitter.com/pgliYVy8Cj
— Sukhbir Singh Badal (@officeofssbadal) July 14, 2022