ਐਗਜ਼ਿਟ ਪੋਲ ‘ਤੇ ਸੋਨੀਆ ਗਾਂਧੀ ਦਾ ਵੱਡਾ ਬਿਆਨ ਕਿਹਾ ਇਸਦੇ ਉਲਟ ਆਉਣਗੇ ਨਤੀਜੇ
ਦਿੱਲੀ, 3 ਜੂਨ (ਵਿਸ਼ਵ ਵਾਰਤਾ):- ਕਾਂਗਰਸੀ ਆਗੂ ਸੋਨੀਆ ਗਾਂਧੀ ਦਾ ਐਗਜ਼ਿਟ ਪੋਲ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਣਗੇ। ਮੀਡੀਆ ਵੱਲੋ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ, ‘‘ ਇੰਤਜ਼ਾਰ ਕਰਨਾ ਪਏਗਾ, ਬੱਸ ਇੰਤਜ਼ਾਰ ਕਰੋ ਅਤੇ ਵੇਖੋ।’’ ਕਾਂਗਰਸ ਸੰਸਦੀ ਦਲ ਦੇ ਮੁਖੀ ਸੋਨੀਆ ਗਾਂਧੀ ਨੇ ਡੀਐਮਕੇ ਦਫ਼ਤਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ । ਇਸ ਮੌਕੇ ਉਨ੍ਹਾਂ ਡੀਐਮਕੇ ਦੇ ਦਿੱਗਜ ਆਗੂ ਐਮ. ਕਰੁਣਾਨਿਧੀ ਨੂੰ ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਵੀ ਭੇਟ ਕੀਤੀ।