ਐਂਬੂਲੈਂਸਾਂ ਦੇ ਰੇਟ ਤੈਅ ਕਰ ਦਿੱਤੇ ਗਏ ਹਨ, ਨਾ ਮੰਨਣ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ
ਪੜ ਲਓ ਕੀ ਕੀ ਹੋ ਸਕਦਾ ਹੈ
ਮੋਹਾਲੀ, 22ਮਈ(ਵਿਸ਼ਵ ਵਾਰਤਾ)- ਕੋਵਿਡ-19 ਦੀ ਮਹਾਂਮਾਰੀ ਦੇ ਕੇਸਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਸੰਕਟਕਾਲੀਨ ਸਥਿਤੀ ਵਿੱਚ ਐਂਬੂਲੈਂਸਾਂ ਰਾਹੀਂ ਲਿਜਾਇਆ ਜਾਂਦਾ ਹੈ। ਕਈ ਵਾਰ ਐਂਬੂਲੈਸ ਮਾਲਕਾਂ ਵੱਲੋਂ ਜਿਆਦਾ ਰੇਟ ਚਾਰਜ ਕੀਤੇ ਜਾ ਸਕਦੇ ਹਨ। ਇਸ ਲਈ ਐਂਬੂਲੈਂਸਾਂ ਦੇ ਰੇਟਾਂ ਨੂੰ ਨਿਰਧਾਰਿਤ ਕੀਤਾ ਜਾਣਾ ਜਰੂਰੀ ਹੈ।
ਰਿਜਨਲ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ ਨੇ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕਰਕੇ ਪ੍ਰਪੋਜਲ ਇਸ ਦਫਤਰ ਨੂੰ ਭੇਜੀ ਗਈ, ਇਹ ਤਜਵੀਜ ਭੇਜਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਐਂਬੂਲੈਸ ਯੂਨੀਅਨ, ਮੋਹਾਲੀ ਦੇ ਨੁਮਾਇੰਦਿਆਂ ਨਾਲ ਵੀ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਰਿਜਨਲ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ ਦੀ ਤਜਵੀਜ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਜਿਲ੍ਹੇ ਲਈ ਐਂਬੂਲੈਂਸਾਂ ਦੇ ਰੇਟ ਨਿਮਨ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ।
ਉਕਤ ਰੇਟਾਂ ਤੋਂ ਜਿਆਦਾ ਚਾਰਜ ਕਰਨ ਵਾਲੇ ਐਂਬੂਲੈਂਸਾਂ ਦੇ ਮਾਲਕਾਂ/ਡਰਾਇਵਰਾਂ ਵਿਰੁੱਧ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
1) ਐਂਬੂਲੈਂਸ ਦੇ ਚਾਲਕ ਦਾ ਡਰਾਇਵਿੰਗ ਲਾਇਸੰਸ ਰੱਦ ਕੀਤਾ ਜਾਵੇਗਾ।
2 ਐਂਬੂਲੈਂਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਰੱਦ ਕਰ ਦਿੱਤਾ ਜਾਵੇਗਾ
3) ਐਂਬੂਲੈਂਸ ਨੂੰ ਜ਼ਬਤ ਕਰ ਦਿੱਤਾ ਜਾਵੇਗਾ।
4) ਉਲੰਘਣਾ ਕਰਨ ਵਾਲੇ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।