ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪ੍ਰਧਾਨ ਜੇ.ਕੇ. ਆਨੰਦ ਦਾ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਮੁਲਤਵੀ
ਜਲੰਧਰ, 20 ਫਰਵਰੀ (ਵਿਸ਼ਵ ਵਾਰਤਾ) : ਐਂਟੀ ਕੁਰੱਪਸ਼ਨ ਸੁਸਾਇਟੀ ਦੇ ਮੁਖੀ ਜੇ.ਕੇ. ਆਨੰਦ ਵੱਲੋਂ 782, ਏ-1, ਏ-ਬਲਾਕ ਸੂਰਿਆ ਐਨਕਲੇਵ, ਜਲੰਧਰ ਵਿਖੇ 21 ਅਤੇ 22 ਫਰਵਰੀ ਨੂੰ ਹੋਣ ਵਾਲਾ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਜੇ.ਕੇ. ਆਨੰਦ ਦੀ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਜਲਦ ਹੀ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਦੀ ਆਉਣ ਵਾਲੀ ਤਰੀਕ ਦਾ ਐਲਾਨ ਕੀਤਾ ਜਾਵੇਗਾ।