ਚੰਡੀਗੜ੍ਹ, 11 ਜਨਵਰੀ (ਵਿਸ਼ਵ ਵਾਰਤਾ) : ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਸ਼ਨ ਕਮਿਊਨਿਟੀ ਓਰੀਐਂਟਡ ਪੋਲਸਿੰਗ ਸੁਸਾਇਟੀ ਨੇ ਅੱਜ ਵਾਇਸ ਚੇਅਰਮੈਨ ਮੋਨਿਕਾ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡਾ. ਨਿਤਿਨ ਸੇਠੀ (ਮਾਨਸਿਕ ਰੋਗਾਂ ਦੇ ਮਾਹਿਰ) ਨੇ ਮਰੀਜਾਂ ਦਾ ਚੈੱਕਅੱਪ ਕੀਤਾ| ਇਸ ਮੌਕੇ ਇਲਾਜ ਅਧੀਨ ਚੱਲ ਰਹੇ ਪੁਰਾਣੇ ਮਰੀਜਾਂ ਨੂੰ ਦਵਾਈ ਬਾਰੇ ਸਮਝਾਇਆ ਗਿਆ|
ਕੈਂਪ ਦੌਰਾਨ ਨਸ਼ਾ ਛੱਡਣ ਦੇ ਚਾਹਵਾਨ ਮਰੀਜਾਂ ਨੇ ਇਸ ਉਪਰਾਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਦੱਸਿਆ ਕਿ ਲੋੜ ਅਨੁਸਾਰ ਮਿਲ ਰਹੀ ਦਵਾਈ ਨਾਲ ਅਸੀਂ ਬਿਲਕੁਲ ਠੀਕ ਹੋ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿਚ ਇਸ ਨਸ਼ੇ ਦੀ ਲਤ ਤੋਂ ਬਿਲਕੁਲ ਮੁਕਤ ਹੋ ਜਾਵਾਂਗੇ ਤੇ ਜੇਲ੍ਹ ਤੋਂ ਬਾਹਰ ਨਿਕਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਾਂਗੇ|
ਇਸ ਮੌਕੇ ਵਾਇਸ ਚੇਅਰਮੈਨ ਮੋਨਿਕਾ ਚਾਵਲਾ ਦੇ ਨਾਲ ਪ੍ਰਸ਼ੋਤਮ ਕੰਬੋਜ (ਪੰਜਾਬ ਪ੍ਰਧਾਨ) ਵੀ ਮੌਜੂਦ ਸਨ|
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ...