ਨਵੀਂ ਦਿੱਲੀ, 29 ਨਵੰਬਰ : ਭਾਰਤੀ ਮਰਦ ਕਬੱਡੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਨੂੰ 36-22 ਨਾਲ ਹਰਾ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ ਹੈ।
ਇਸ ਤੋਂ ਇਲਾਵਾ ਭਾਰਤੀ ਔਰਤਾਂ ਦੀ ਟੀਮ ਨੇ ਕੋਰੀਆ ਨੂੰ 42-20 ਨਾਲ ਹਰਾ ਦਿੱਤਾ। ਵਰਨਣਯੋਗ ਹੈ ਕਿ ਸਾਰੇ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਅਤੇ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਭਾਰਤ ਨੇ ਹੀ ਜਿਤੇ ਹਨ।