ਏਸ਼ੀਆ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ
ਕੋਚ ਰਾਹੁਲ ਦ੍ਰਾਵਿੜ ਕੋਰੋਨਾ ਪਾਜ਼ਿਟਿਵ
ਚੰਡੀਗੜ੍ਹ,23 ਅਗਸਤ(ਵਿਸ਼ਵ ਵਾਰਤਾ)- ਏਸ਼ੀਆ ਕੱਪ ਤੋਂ ਪਹਿਲਾਂ ਟੀਮ ਇੰਡੀਆ ਲਈ ਮੰਦਭਾਗੀ ਖਬਰ ਹੈ । ਜਾਣਕਾਰੀ ਅਨੁਸਾਰ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਕੋਰੋਨਾ ਪਾਜ਼ੀਟਿਵ ਹੋ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਦੱਸ ਦਈਏ ਕਿ ਏਸ਼ੀਆ ਕੱਪ ਇਸ ਮਹੀਨੇ 27 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦਾ ਪਹਿਲਾ ਮੈਚ 28 ਅਗਸਤ ਨੂੰ ਪਾਕਿਸਤਾਨ ਨਾਲ ਹੋਣਾ ਹੈ। ਦ੍ਰਾਵਿੜ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਉਹਨਾਂ ਦੇ ਟੀਮ ਇੰਡੀਆਂ ਨਾਲ ਯੂਏਈ ਜਾਣ ਨੂੰ ਲੈ ਕੇ ਅਟਕਲਾਂ ਲੱਗ ਰਹੀਆਂ ਹਨ।