ਏਸ਼ੀਅਨ ਖੇਡਾਂ ਵਿੱਚ ਦੋ ਸੋਨੇ ਦੇ ਤਮਗੇ ਜਿੱਤਣ ਵਾਲੇ ਲੰਬੀ ਦੂਰੀ ਦੇ ਦੌੜਾਕ ਹਰੀ ਚੰਦ ਦਾ ਦਿਹਾਂਤ
ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ,13 ਜੂਨ(ਵਿਸ਼ਵ ਵਾਰਤਾ)-ਭਾਰਤ ਦੇ ਸਾਬਕਾ ਲੰਬੀ ਦੂਰੀ ਦੇ ਦੌੜਾਕ ਹਰੀ ਚੰਦ ਦਾ ਅੱਜ ਸਵੇਰੇ 69 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਦੋ ਵਾਰ ਦੇ ਓਲੰਪੀਅਨ ਸਨ ਅਤੇ ਉਹਨਾਂ ਨੇ 1978 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ ਸਨ। ਇਸ ਤੋਂ ਇਲਾਵਾ ਉਹਨਾਂ ਨੇ 1976 ਦੀਆਂ ਓਲੰਪਿਕ ਖੇਡਾਂ ਵਿੱਚ 25-ਲੈਪ ਸੈੱਟ ਲਈ ਰਾਸ਼ਟਰੀ ਰਿਕਾਰਡ ਵੀ ਬਣਾਇਆ ਸੀ ਅਤੇ ਇਹ ਰਿਕਾਰਡ 32 ਸਾਲਾਂ ਤੱਕ ਉਹਨਾਂ ਦੇ ਨਾਮ ਕਾਇਮ ਰਿਹਾ ਸੀ। ਦੱਸ ਦਈਏ ਕਿ ਉਹਨਾਂ ਦਾ ਜਨਮ 1 ਅਪ੍ਰੈਲ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਘੋਰੇਵਾਹ ਵਿੱਚ ਹੋਇਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦੀ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ।
ਏਸ਼ਿਆਈ ਖੇਡਾਂ ਵਿੱਚ ਦੋਹਰਾ ਸੋਨ ਤਗ਼ਮਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ..ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਮੇਸ਼ਾ ਆਪਣੇ ਖੇਡ ਲਈ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ..ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ pic.twitter.com/lCGMCyVwCo
— Bhagwant Mann (@BhagwantMann) June 13, 2022
Saddened by news of the passing of India's Olympian distance-running legend, Hari Chand Ji. Hailing from village Ghorewal in Hoshiarpur, he made India proud at the world stage with two gold medals (5000m and 10000m) in 1978 Asian Games. May his soul rest in peace.
— Amarinder Singh Raja Warring (@RajaBrar_INC) June 13, 2022