ਏਕਤਾ ਫੈਲਫੇਅਰ ਕਲੱਬ ਵੱਲੋਂ ਸੁਰਾਂ ਦੇ ਸਿਕੰਦਰ ਮਰਹੂਮ ਸਰਦੂਲ ਸਿਕੰਦਰ ਦੀ ਯਾਦ ਵਿੱਚ ਕਰਵਾਇਆ ਗਿਆ 18ਵਾਂ ਵਿਸ਼ਾਲ ਭਗਵਤੀ ਜਾਗਰਣ
ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ)-ਏਕਤਾ ਵੈਲਫੇਅਰ ਕਲੱਬ ਵੱਲੋਂ ਖੰਨਾ ਵਿਖੇ ਸੁਰਾਂ ਦੇ ਸਿਕੰਦਰ ਮਰਹੂਮ ਸਰਦੂਲ ਸਿਕੰਦਰ ਜੀ ਦੀ ਯਾਦ ਵਿੱਚ 18ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਹਾਜ਼ਰੀ ਲਗਵਾ ਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਹਰਚੰਦ ਸਿੰਘ ਬਰਸਟ ਜੀ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਦੂਲ ਸਿਕੰਦਰ ਜੀ ਦੇ ਪਰਿਵਾਰ ਦੇ ਨਾਲ ਨਾਲ ਏਕਤਾ ਵੈਲਫੇਅਰ ਕਲੱਬ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ !