ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਦੀ ਅੱਜ ਵਿਜੀਲੈਂਸ ਸਾਹਮਣੇ ਪੇਸ਼ੀ
ਚੰਡੀਗੜ੍ਹ 9 ਦਸੰਬਰ(ਵਿਸ਼ਵ ਵਾਰਤਾ) – ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੰਜਾਬ ਪੁਲਸ ਦੇ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਅੱਜ ਫਿਰ ਵਿਜੀਲੈਂਸ ਦੀ ਜਾਂਚ ‘ਚ ਸ਼ਾਮਲ ਹੋਣ ਲਈ ਪਹੁੰਚੇਗੀ। ਵਿਜੀਲੈਂਸ ਵੱਲੋਂ ਕੋਮਲ ਤੋਂ ਉਸ ਦੇ ਵੱਖ-ਵੱਖ ਦੇਸ਼ਾਂ ਦੇ ਦੌਰੇ, ਪੈਸਿਆਂ ਦੇ ਪ੍ਰਬੰਧ ਸਮੇਤ ਇਕ ਤੋਂ ਬਾਅਦ ਇਕ 35 ਸਵਾਲ ਪੁੱਛੇ ਗਏ ਹਨ। ਇਨ੍ਹਾਂ ਦਾ ਜਵਾਬ ਦੇਣ ਲਈ ਉਹ ਵਿਜੀਲੈਂਸ ਤੋਂ ਦੋ ਵਾਰ ਸਮਾਂ ਲੈ ਚੁੱਕੀ ਹੈ ਅਤੇ ਅੱਜ ਉਸ ਨੂੰ ਸਾਰੇ ਜਵਾਬ ਦੇਣੇ ਪੈਣਗੇ।
ਏਆਈਜੀ ਆਸ਼ੀਸ਼ ਕਪੂਰ ਆਪਣੀ ਪਤਨੀ ਕੋਮਲ ਨਾਲ ਅਮਰੀਕਾ-ਕੈਨੇਡਾ ਅਤੇ ਹੋਰ ਕਈ ਦੇਸ਼ਾਂ ਦੇ ਦੌਰੇ ‘ਤੇ ਗਏ ਸਨ। ਵਿਜੀਲੈਂਸ ਨੇ ਕੋਮਲ ਤੋਂ ਟਿਕਟ ਦੇ ਪੈਸੇ ਕਿੱਥੋਂ ਅਤੇ ਕਿਵੇਂ ਲਏ, ਉਸ ਦੇ ਉੱਥੇ ਰਹਿਣ ਦੇ ਦਿਨ ਅਤੇ ਹੋਰ ਖਰਚਿਆਂ ਬਾਰੇ ਪੁੱਛਿਆ ਹੈ। ਜੇਕਰ ਕੋਮਲ ਅੱਜ ਵੀ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਤਾਂ ਜਾਂਚ ਟੀਮ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ।
ਵਿਜੀਲੈਂਸ ਟੀਮ ਨੇ ਕੋਮਲ ਤੋਂ ਜਦੋਂ ਉਹ ਪਹਿਲੀ ਵਾਰ ਜਾਂਚ ਵਿੱਚ ਸ਼ਾਮਲ ਹੋਈ ਤਾਂ ਉਸ ਤੋਂ 25 ਲਿਖਤੀ ਸਵਾਲ ਪੁੱਛੇ ਗਏ ਸਨ। ਪਰ ਉਸ ਨੇ ਜਵਾਬ ਦੇਣ ਲਈ ਸਮਾਂ ਮੰਗਿਆ, ਜਦੋਂ ਕਿ ਅਗਲੀ ਵਾਰ ਉਹ ਦੁਬਾਰਾ ਜਾਂਚ ਵਿਚ ਸ਼ਾਮਲ ਹੋਏ ਤਾਂ ਜਵਾਬ ਦੇਣ ਦੀ ਬਜਾਏ ਹੋਰ ਸਮਾਂ ਮੰਗਿਆ। ਅਜਿਹੇ ‘ਚ ਜਾਂਚ ਟੀਮ ਨੇ ਉਸ ਤੋਂ 11-12 ਹੋਰ ਸਵਾਲ ਪੁੱਛੇ ਸਨ। ਕੋਮਲ ਕਪੂਰ ਨੂੰ ਅੱਜ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਹਨ।
।