ਬਰਨਾਲਾ/ਮਹਿਲ ਕਲਾਂ 27 ਮਈ, (ਤਰਸੇਮ ਗੋਇਲ)– ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਨਵੇਂ ਆਏ ਬੀਡੀਪੀਓ ਜਗਰਾਜ ਸਿੰਘ ਨੇ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਨਵ ਨਿਯੁਕਤ ਬੀਡੀਪੀਓ ਜਗਰਾਜ ਸਿੰਘ ਨੂੰ ਬਲਾਕ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਗੁਲਦਸਤਾ ਭੇਂਟ ਕਰਕੇ ਜੀ ਆਇਆ ਕਿਹਾ। ਇਸ ਉਪਰੰਤ ਉੱਪ ਚੇਅਰਮੈਨ ਦੀਪੀ ਬਾਵਾ ਨੇ ਕਿਹਾ ਕਿ ਬਲਾਕ ‘ਚ ਲੰਬੇ ਸਮੇਂ ਤੋਂ ਅਧਿਕਾਰੀ ਨਾ ਹੋਣ ਕਰਕੇ ਪਿੰਡਾਂ ਦੇ ਕੰਮਕਾਜ ਰੁਕੇ ਹੋਏ ਸਨ, ਜੋ ਹੁਣ ਸਮੇਂ ਸਿਰ ਮੁਕੰਮਲ ਹੋਣਗੇ। ਉਨ•ਾਂ ਨੇ ਭਰੋਸਾ ਦਿਵਾਇਆ ਕਿ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਹਰ ਕੰਮ ‘ਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਬੀਡੀਪੀਓ ਜਗਰਾਜ ਸਿੰਘ ਨੇ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਦਾ ਹਰ ਜਾਇਜ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ ਤੇ ਪੈਡਿੰਗ ਪਏ ਕੰਮ ਇਕ ਹਫਤੇ ‘ਚ ਮੁਕੰਮਲ ਹੋ ਜਾਣਗੇ। ਉਨ•ਾਂ ਦੱਸਿਆ ਕਿ ਦਫਤਰ ‘ਚ ਪੰਚਾਇਤੀ ਨੁਮਾਇੰਦਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਜਿੱਥੇ ਔਰਤਾਂ ਨੁਮਾਇੰਦਗੀ ਕਰ ਰਹੀਆਂ ਹਨ, ਉੱਥੇ ਦਫਤਰ ਤੋਂ ਇਲਾਵਾ ਮੀਟਿੰਗਾਂ ‘ਚ ਉਨ•ਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸਰਪੰਚ ਅੰਗਰੇਜ ਸਿੰਘ, ਸੰਮਤੀ ਮੈਂਬਰ ਦਰਸ਼ਨ ਸਿੰਘ ਟੱਲੇਵਾਲ, ਸੰਮਤੀ ਮੈਂਬਰ ਸੁਖਮੰਦਰ ਸਿੰਘ ਭੋਤਨਾ, ਜੇਈ ਚੈਂਚਲ ਸਿੰਘ, ਪੰਚਾਇਤ ਸਕੱਤਰ ਰਹੀਸ ਕੁਮਾਰ, ਪੰਚਾਇਤ ਸਕੱਤਰ ਜਸਪਿੰਦਰ ਸਿੰਘ, ਪੰਚਾਇਤ ਸਕੱਤਰ ਜਗਦੇਵ ਸਿੰਘ, ਸੰਮਤੀ ਪਟਵਾਰੀ ਅੰਮ੍ਰਿਤਪਾਲ ਸਿੰਘ, ਪੰਚਾਇਤ ਸਕੱਤਰ ਸਤਵਿੰਦਰ ਸਿੰਘ ਬਿੱਟੀ, ਪੰਚਾਇਤ ਸਕੱਤਰ ਚਰਨਜੀਤ ਸਿੰਘ, ਪੰਚਾਇਤ ਸਕੱਤਰ ਮਨਜੀਤ ਕੁਮਾਰ, ਪੰਚਾਇਤ ਸਕੱਤਰ ਸਤਨਾਮ ਸਿੰਘ, ਪੰਚਾਇਤ ਸਕੱਤਰ ਗੁਰਦੀਪ ਸਿੰਘ, ਨਰੇਗਾ ਸਕੱਤਰ ਗੁਰਦੀਪ ਦਾਸ ਬਾਵਾ, ਨਰੇਗਾ ਸਕੱਤਰ ਜਸਮੀਤ ਸਿੰਘ ਤੁੰਗ, ਏਪੀਓ ਹਰਦੇਵ ਸਿੰਘ, ਨਰੇਗਾ ਜੇਈ ਪਰਮਿੰਦਰ ਸਿੰਘ ਤੇ ਸਤਨਾਮ ਸਿੰਘ, ਨਰੇਗਾ ਸਕੱਤਰ ਹਰਵਿੰਦਰ ਸਿੰਘ, ਨਰੇਗਾ ਸਕੱਤਰ ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
NEET, UGC Exam Row: ਇਸਰੋ ਦੇ ਸਾਬਕਾ ਮੁਖੀ ਨੇ ਕਮੇਟੀ ਬਣਾਈ
NEET, UGC Exam Row: ਇਸਰੋ ਦੇ ਸਾਬਕਾ ਮੁਖੀ ਨੇ ਕਮੇਟੀ ਬਣਾਈ ਪ੍ਰੀਖਿਆ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਵਿਦਿਆਰਥੀਆਂ-ਮਾਪਿਆਂ ਤੋਂ ਲਏ...