ਉੱਘੇ ਸਮਾਜਸੇਵੀ ਚਰਨਜੀਤ ਕੌਰ ਨੂੰ ਸਦਮਾ – ਮਾਤਾ ਸਵਰਗਵਾਸ
ਮਾਤਾ ਹਰਪਾਲ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਅਕਤੂਬਰ ਨੂੰ
ਖਰੜ, 16ਅਕਤੂਬਰ(ਸਤੀਸ਼ ਕੁਮਾਰ ਪੱਪੀ) ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਸਮਾਜਸੇਵੀ ਚਰਨਜੀਤ ਕੌਰ ਦੇ ਮਾਤਾ ਹਰਪਾਲ ਕੌਰ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮਾਤਾ ਹਰਪਾਲ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 18 ਅਕਤੂਬਰ 2024 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰੂ ਕ੍ਰਿਪਾ ਸਾਹਿਬ, ਸ਼ਿਵਾਲਿਕ ਸਿਟੀ,ਲਾਂਡਰਾ ਰੋੜ ਖਰੜ ਵਿਖੇ ਹੋਵੇਗੀ।
