ਉਲੰਪਿਕ ਮੈਡਲ ਜਿੱਤਣ ਤੇ ਪ੍ਰਧਾਨ ਮੰਤਰੀ ਮੋਦੀ ਨੇ ਮੀਰਾਬਾਈ ਚਾਨੂੰ ਨੂੰ ਦਿੱਤੀ ਵਧਾਈ
ਉਲੰਪਿਕ ਦੀ ਇਸਤੋਂ ਵਧੀਆ ਸ਼ੁਰੂਆਤ ਨਹੀਂ ਹੋ ਸਕਦੀ- ਪੀਐਮ ਮੋਦੀ
ਚੰਡੀਗੜ੍ਹ,24 ਜੁਲਾਈ(ਵਿਸ਼ਵ ਵਾਰਤਾ) 49 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਵੇਟਲਿਫਟਰ ਮੀਰਾ ਬਾਈ ਚਾਨੂੰ ਨੇ ਸਿਲਵਰ ਮੈਡਲ ਜਿੱਤ ਕੇ ਭਾਰਤੀ ਦੀ ਝੋਲੀ ਵਿੱਚ ਪਹਿਲਾ ਮੈਡਲ ਪਾਇਆ।ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਲੰਪਿਕ ਖੇਡਾਂ ਦੀ ਇਸ ਤੋਂ ਸ਼ਾਨਦਾਰ ਸ਼ੁਰੂਆਤ ਨਹੀਂ ਹੋ ਸਕਦੀ ।