ਉਲੰਪਿਕ ਤਮਗਾ ਜੇਤੂ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਲਿਆ ਸੰਨਿਆਸ
ਚੰਡੀਗੜ੍ਹ,30 ਸਤੰਬਰ(ਵਿਸ਼ਵ ਵਾਰਤਾ)-ਇਸੇ ਸਾਲ ਹੋਈਆਂ ਟੋਕਿਓ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦਾ ਅਹਿਮ ਹਿੱਸਾ ਰਹੇ ਸਟਾਰ ਡਰੈਗ ਫਲਿਕਰ ਰੁਪਿੰਦਰ ਸਿੰਘ ਨੇ ਅੰਤਰ ਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।ਰੁਪਿੰਦਰ ਨੇ ਆਪਣੇ ਅੰਤਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮਈ 2010 ਵਿੱਚ ਇਪੋਹ ਵਿੱਚ ਹੋਏ ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਕੀਤੀ। ਉਹ 2010 ਸੁਲਤਾਨ ਅਜਲਾਨ ਸ਼ਾਹ ਕੱਪ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਇਸ ਤੋਂ ਬਾਅਦ ਰੁਪਿੰਦਰ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਗ੍ਰੇਟ-ਬ੍ਰਿਟੈਨ ਵਿੱਚ 2011 ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਆਪਣੀ ਪਹਿਲੀ ਹੈਟ-ਟ੍ਰਿਕ ਬਣਾਈ। ਇਸੇ ਪ੍ਰਤੀਯੋਗਿਤਾ ਵਿੱਚ ਉਹ ਸਭ ਤੋਂ ਵੱਧ ਗੋਲ ਕਰਨ ਵਾਲਾਂ ਖਿਡਾਰੀ ਵੀ ਐਲਾਨ ਕੀਤਾ ਗਿਆ। 2014 ਦੇ ਮਰਦ ਹਾਕੀ ਵਿਸ਼ਵ ਕੱਪ ਵਿੱਚ ਰੁਪਿੰਦਰ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਸੀ। ਆਪਣੇ 13 ਸਾਲ ਲੰਮੇ ਕਰੀਅਰ ਦੌਰਾਨ ਉਹ 223 ਮੈਚਾਂ ਦਾ ਹਿੱਸਾ ਬਣਿਆ ।