ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਉੱਦਮ ਦੀ ਪ੍ਰਸ਼ੰਸਾ
ਹੁਸ਼ਿਆਰਪੁਰ 15 ਅਪ੍ਰੈਲ ( ਤਰਸੇਮ ਦੀਵਾਨਾ ) ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੀ ਅਗਵਾਈ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੀ ਦੇਖਰੇਖ ਵਿੱਚ ਸਪੈਸ਼ਲ ਬੱਚਿਆਂ ਨਾਲ ਸਬੰਧਿਤ ਪ੍ਰੋਗਰਾਮ ਉਮੰਗ ਸੀਜਨ-6 ਸੱਭਿਆਚਾਰਕ ਕੰਪੀਟੀਸ਼ਨ ਜੋ ਕਿ 13 ਅਪ੍ਰੈਲ ਨੂੰ ਜੈਂਮਸ ਕੈਂਬਰਿਜ ਸਕੂਲ ਹੁਸ਼ਿਆਰਪੁਰ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਇਆ ਸੀ ਉਹ ਸੰਪੰਨ ਹੋ ਗਿਆ ਤੇ ਇਸ ਦੌਰਾਨ ਵੱਖ-ਵੱਖ ਰਾਜਾਂ ਤੋਂ ਪੁੱਜੇ 275 ਦੇ ਲੱਗਭੱਗ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਮਾਪਨ ਸਮਾਰੋਹ ਦੌਰਾਨ ਪੁੱਜੇ ਬਾਸਲ ਗਰੁੱਪ ਆਫ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਬਾਸਲ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਦਾ ਹੁਨਰ ਵੇਖਣਯੋਗ ਹੈ ਤੇ ਇਹ ਉਹ ਹੀਰੇ ਹਨ ਜਿਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚੇ ਕਿਸੇ ਤੋਂ ਵੀ ਘੱਟ ਨਹੀਂ ਹਨ ਤੇ ਇਨ੍ਹਾਂ ਨੂੰ ਵੀ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਪੂਰੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਇਹ ਉਮੰਗ ਕੰਪੀਟੀਸ਼ਨ ਸਪੈਸ਼ਲ ਬੱਚਿਆਂ ਦੀ ਜ਼ਿੰਦਗੀ ਵਿੱਚ ਰੰਗ ਭਰ ਰਿਹਾ ਹੈ ਤੇ ਅਸੀਂ ਹਮੇਸ਼ਾ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਮਦਦ ਦਿੰਦੇ ਰਹਾਂਗੇ। ਇਸ ਸਮੇਂ ਰਾਘਵ ਬਾਸਲ ਸੀਈਓ ਬਾਸਲ ਗਰੁੱਪ ਆਫ ਐਜੂਕੇਸ਼ਨ ਨੇ ਕਿਹਾ ਕਿ ਜੈਂਮਸ ਕੈਂਬਰਿਜ ਸਕੂਲ ਵਿੱਚ ਸਪੈਸ਼ਲ ਬੱਚਿਆਂ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਰਹੇਗਾ। ਇਸ ਮੌਕੇ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਬਾਸਲ ਗਰੁੱਪ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਲਈ ਅਸੀਂ ਸਭ ਇਨ੍ਹਾਂ ਦੇ ਧੰਨਵਾਦੀ ਹਾਂ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਰੱਖਦੇ ਹਾਂ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ 2.50 ਲੱਖ ਤੱਕ ਦੇ ਨਕਦ ਇਨਾਮ ਦਿੱਤੇ ਗਏ ਹਨ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਛੋਟੇ ਸਕੂਲਾਂ ਦੇ ਹੋਏ ਮੁਕਾਬਲਿਆਂ ਵਿੱਚ ਪਹਿਲੇ ਨੰਬਰ ’ਤੇ ਸੇਂਟ ਫਰਾਸਿਸ ਹੋਮ ਕਰਤਾਰਪੁਰ, ਦੂਜੇ ਨੰਬਰ ’ਤੇ ਆਗੋਸ਼ ਹੋਲਡਿੰਗ ਅਮਿ੍ਰਤਸਰ ਤੇ ਤੀਜੇ ਨੰਬਰ ’ਤੇ ਸਹਿਯੋਗ ਹਾਫਵੇਅ ਹੋਮ ਅਮਿ੍ਰਤਸਰ ਦੀ ਟੀਮ ਰਹੀ, ਇਸੇ ਤਰ੍ਹਾਂ ਵੱਡੇ ਸਕੂਲਾਂ ਦੇ ਹੋਏ ਮੁਕਾਬਲਿਆਂ ਵਿੱਚ ਅੰਬੂਜਾ ਮਨੋਵੀ ਰਸ ਕੇਂਦਰ ਰੋਪੜ, ਦੂਜੇ ਨੰਬਰ ’ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਹੁਸ਼ਿਆਰਪੁਰ ਤੇ ਤੀਜੇ ਨੰਬਰ ’ਤੇ ਸਪੈਸ਼ਲ ਉਲੰਪਿਕ ਭਾਰਤ ਟੀਮ ਹਿਮਾਚਲ ਆਈ ਹੈ, ਇਸੇ ਤਰ੍ਹਾਂ ਦੂਜੇ ਸਕੂਲਾਂ ਦੇ ਬੱਚਿਆਂ ਨੇ ਵੀ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਜੱਜਾਂ ਦੀ ਭੂਮਿਕਾ ਯਸ਼ ਕਸ਼ਯਪ ਮਿਊਜਿਕ ਡਾਇਰੈਕਟਰ, ਵਿਵੇਕ ਸਾਹਨੀ ਮਿਊਜਿਕ ਡਾਇਰੈਕਟਰ, ਪ੍ਰਵੀਨ ਸ਼ਰਮਾ ਵੱਲੋਂ ਨਿਭਾਈ ਗਈ। ਉਨ੍ਹਾਂ ਬਾਸਲ ਗਰੁੱਪ ਆਫ ਐਜੂਕੇਸ਼ਨ ਦਾ ਧੰਨਵਾਦ ਕਰਦੇ ਹੋਏ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਗਰੁੱਪ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ, ਜਿਸ ਵਿੱਚ ਟੀਮਾਂ ਦੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮੇਂ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ., ਸੈਕਟਰੀ ਹਰਬੰਸ ਸਿੰਘ, ਰਣਵੀਰ ਸੱਚਦੇਵਾ, ਹਰੀਸ਼ ਠਾਕੁਰ, ਹਰੀਸ਼ ਚੰਦਰ ਐਰੀ, ਗੁਰਪ੍ਰੀਤ ਸਿੰਘ, ਪਵਿੱਤਰ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਸੰਜੀਵ ਗੁਪਤਾ, ਬਲਰਾਮ ਜਰਿਆਲ, ਰਾਮ ਕੁਮਾਰ, ਪ੍ਰੇਮ ਸੈਣੀ, ਭੁਪਿੰਦਰ ਸਿੰਘ ਭਾਰਜ, ਮੁਕੇਸ਼ ਗੌਤਮ, ਸੁਭਾਸ਼ ਮਹਿਤਾ, ਰਾਮ ਕੁਮਾਰ ਸ਼ਰਮਾ, ਲੋਕੇਸ਼ ਖੰਨਾ, ਬਲਰਾਮ ਕੁਮਾਰ, ਅਸ਼ੋਕ ਅਰੋੜਾ, ਨਿਰੰਜਣ ਕੁਮਾਰ, ਨੈਨਸੀ ਸਿੰਘ, ਅਮਨ ਜੋਤੀ, ਡਾ. ਜੇ.ਐੱਸ.ਦਰਦੀ, ਗੁਰਪ੍ਰੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਵੀ ਹਾਜਰ ਸਨ।