ਉਮੀਦਵਾਰ ਜਾਂ ਸਿਆਸੀ ਪਾਰਟੀ ਨੂੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ, ਜਾਣੋ ਕਿਓਂ ?
ਚੰਡੀਗੜ੍ਹ, 6ਮਈ (ਵਿਸ਼ਵ ਵਾਰਤਾ)- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟ ਵਾਲੇ ਦਿਨ ਅਤੇ ਵੋਟ ਤੋਂ ਇਕ ਦਿਨ ਪਹਿਲਾ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਛਪਾਉਣ ਤੋਂ ਪਹਿਲਾ ਉਮੀਦਵਾਰ ਜਾਂ ਸਿਆਸੀ ਪਾਰਟੀ ਨੂੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 25 ਮਈ ਨੂੰ ਲੋਕਸਭਾ ਲਈ ਵੋਟਿੰਗ ਹੋਵੇਗੀ, ਇਸ ਲਈ ਵੋਟ ਤੋਂ ਪਹਿਲਾਂ 24 ਮਈ ਤੇ ਵੋਟ ਦੇ ਦਿਨ 25 ਮਈ ਦੇ ਦਿਨ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਛਪਾਉਣ ਤੋਂ ਪਹਿਲਾਂ ਉਮੀਦਵਾਰ ਪ੍ਰਸਤਾਵਿਤ ਇਸ਼ਤਿਹਾਰ ਦਾ ਪ੍ਰਮਾਣ ਪੱਤਰ ਜ਼ਰੂਰ ਲਵੇ | ਵਰਨਾ ਇਹ ਚੋਣ ਜਾਬਤਾ ਦੀ ਉਲੰਘਣਾ ਮੰਨੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਵੀ ਅਤੇ ਲੋਕਲ ਟੀਵੀ ਵਿਚ ਇਸ਼ਤਿਹਾਰ ਛਪਾਉਣ ਕਰਨ ਲਈ ਨਾਮਜਦਗੀ ਕਰਦੇ ਹੀ ਐਮਸੀਐਮਸੀ ਤੋਂ ਤਸਦੀਕ ਕਰਵਾਉਣ ਹੋਵੇਗਾ । ਇਸ਼ਤਿਹਾਰ ਤਸਦੀਕ ਕਰਨ ਲਈ ਇਸ਼ਤਿਹਾਰ ਛਪਾਉਣ ਤੇ ਪ੍ਰਸਾਰਿਤ ਕਰਨ ਦੀ ਮਿਤੀ ਤੋਂ ਦੋ ਦਿਨ ਪਹਿਲਾਂ ਐਮਸੀਐਮਸੀ ਕੋਨ ਨਿਰਧਾਰਿਤ ਪ੍ਰੋਫੋਰਮੇ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ। ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਚੋਣ ਅਧਿਕਾਰੀ ਦੀ ਪ੍ਰਧਾਨਗੀ ਹੇਠ ਨਿਰਦੇਸ਼ਨ ਵਿਚ ਮੀਡੀਆ ਨਿਗਰਾਨੀ ਤੇ ਪ੍ਰਮਾਣ ਪੱਤਰ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਅਨੁਰਾਗ ਅਗਰਵਾਲ ਨੇ ਕਿਹਾ ਕਿ ਐਮਸੀਐਮਸੀ ਪੂਰੀ ਗੰਭਰੀਤਾ ਨਾਲ ਆਪਣਾ ਕੰਮ ਕਰ ਰਹੀ ਹੈ। ਪੇਡ ਨਿਊਜ਼ ‘ਤੇ ਨਜਰ ਰੱਖਣ ਲਈ ਸਪੈਸ਼ਲ ਕੰਟ੍ਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਜਾਦ ਤੇ ਨਿਰਪੱਖਣ ਚੋਣ ਕਰਵਾਉਣ ਵਿਚ ਨਾਗਰਿਕ ਸਭ ਤੋਂ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਨਾਗਰਿਕ ਜਿੰਨ੍ਹਾਂ ਜਾਗਰੂਕ ਹੁੰਦਾ ਹੈ ਤੇ ਲੋਕਤੰਰਤ ਉਨ੍ਹਾਂ ਹੀ ਮਜ਼ਬੂਤ ਹੁੰਦਾ ਹੈ। ਐਮਸੀਐਮਸੀ ਚੋਣ ਦੌਰਾਨ ਅਜਿਹੀ ਖ਼ਬਰਾਂ ‘ਤੇ ਤਿੱਖੀ ਨਜਰ ਰੱਖੇਗੀ, ਜੋ ਪੇਡ ਨਿਊਜ਼ ਦੀ ਸ਼੍ਰੇਣੀ ਵਿਚ ਆਉਂਦੀ ਹੈ।