ਉਤਰਾਖੰਡ ਹਾਈ ਕੋਰਟ ਨੇ ਚਾਰ ਧਾਮ ਯਾਤਰਾ ਤੇ 28 ਜੁਲਾਈ ਤੱਕ ਵਧਾਈ ਸਟੇਅ
ਰਾਜ ਮੰਤਰੀ ਮੰਡਲ ਦੇ ਫੈਸਲੇ ‘ਤੇ ਲਗਾਈ ਰੋਕ
ਚੰਡੀਗੜ੍ਹ,9 ਜੁਲਾਈ(ਵਿਸ਼ਵ ਵਾਰਤਾ) ਉੱਤਰਾਖੰਡ ਹਾਈ ਕੋਰਟ ਨੇ ਵੀਰਵਾਰ ਨੂੰ ਚਾਰ ਧਾਮ ਯਾਤਰਾ ‘ਤੇ ਰੋਕ 28 ਜੁਲਾਈ ਤੱਕ ਵਧਾ ਦਿੱਤੀ ਹੈ। ਹਾਈ ਕੋਰਟ ਨੇ ਇਸ ਤੋਂ ਪਹਿਲਾਂ 28 ਜੂਨ ਨੂੰ ਰਾਜ ਮੰਤਰੀ ਮੰਡਲ ਦੇ ਚਾਰ ਧਾਮ ਯਾਤਰਾ ਦੀ ਸੀਮਤ ਗਿਣਤੀ ਯਾਤਰੂਆਂ ਦੀ ਆਗਿਆ ਦੇਣ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਸੀ ਅਤੇ ਨਾਲ ਹੀ ਚਾਰ ਧਾਮ ਅਸਥਾਨਾਂ ਦੇ ਸਿੱਧਾ ਪ੍ਰਸਾਰਣ ਦੇ ਆਦੇਸ਼ ਦਿੱਤੇ ਸਨ। ਕੋਵਿਡ -19 ਅਤੇ ਸਿਹਤ ਸੁਰੱਖਿਆ ਵਿਭਾਗ ਦੀ ਮਾੜੀ ਤਿਆਰੀ ਦੇ ਮੱਦੇਨਜ਼ਰ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਨੇ ਮੁਲਤਵੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ 25 ਜੂਨ ਨੂੰ ਰਾਜ ਮੰਤਰੀ ਮੰਡਲ ਨੇ 1 ਜੁਲਾਈ ਤੋਂ ਸੀਮਤ ਗਿਣਤੀ ਵਿਚ ਸਥਾਨਕ ਲੋਕਾਂ ਲਈ ਚਾਰ ਧਾਮ ਯਾਤਰਾ ਨੂੰ ਅੰਸ਼ਕ ਤੌਰ ‘ਤੇ ਖੋਲ੍ਹਣ ਦਾ ਫੈਸਲਾ ਕੀਤਾ ਸੀ, ਸ਼ੁਰੂਆਤ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਯਾਤਰਾ ਚਮੋਲੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਵਸਨੀਕਾਂ ਲਈ ਇਕ ਕੈਪ’ ਤੇ ਖੁਲ੍ਹਾਈ ਜਾਵੇਗੀ।
ਉਤਰਾਖੰਡ ਵਿਚ ਚਾਰ ਤੀਰਥ ਸਥਾਨ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਹਨ,ਜਿਨ੍ਹਾਂ ਨੂੰ ਚਾਰ ਧਾਮਾਂ ਵਜੋਂ ਜਾਣਿਆ ਜਾਦਾਂ ਹੈ।