ਫਾਜਿ਼ਲਕਾ, 3 ਮਈ (ਵਿਸ਼ਵ ਵਾਰਤਾ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈਵੀਐਮ ਤੇ ਵੀਵੀਪੈਟ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਅਨੁਸਾਰ ਵੱਖ ਵੱਖ ਵਿਧਾਨ ਸਭਾ ਹਲਕਿਆਂ ਅਨੁਸਾਰ ਵੰਡ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਇਸੇ ਅਨੁਸਾਰ ਹਲਕਿਆਂ ਵਿਚ ਉਪਲਬੱਧ ਬੂਥਾਂ ਦੀ ਗਿਣਤੀ ਦੇ ਮੁਕਾਬਲੇ 20 ਫੀਸਦੀ ਜਿਆਦਾ ਬੈਲਟ ਯੂਨਿਟ ਤੇ ਕੰਟਰੋਲ ਯੂਨਿਟ ਹਰੇਕ ਹਲਕੇ ਨੂੰ ਦਿੱਤੇ ਗਏ ਹਨ ਅਤੇ ਵੀਵੀਪੈਟ ਮਸ਼ੀਨਾਂ ਮੰਗ ਤੋਂ 30 ਫੀਸਦੀ ਵੱਧ ਰਾਖਵੇਂ ਕੋਟੇ ਵਿਚ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਨਿਗਰਾਨੀ ਤੇ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਦੀ ਹਾਜਰੀ ਵਿਚ ਕੰਪਿਊਟਰਾਇਜਡ ਰੈਂਡੇਮਾਈਜੇਸ਼ਨ ਕੀਤੀ ਗਈ ਸੀ। ਜਿਸ ਤੋਂ ਬਾਅਦ ਰੈਂਡੇਮਾਇਜੇਸ਼ਨ ਅਨੁਸਾਰ ਅੱਜ ਵੇਅਰਹਾਊਸ ਵਿਚ ਮਸ਼ੀਨਾਂ ਦੀ ਵੰਡ ਪ੍ਰਕਿਰਿਆ ਦਾ ਕੰਮ ਸ਼ੁਰੂ ਕੀਤਾ ਗਿਆ । ਇਸ ਕੰਮ ਦਾ ਮੁਆਇਨਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਕੀਤਾ ਅਤੇ ਹਦਾਇਤ ਕੀਤੀ ਕਿ ਇਸ ਪ੍ਰਕ੍ਰਿਆ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜਿਆ ਜਾਵੇ।
Patiala News: ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ
Patiala News: ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ -ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਪਤੀ ਸਮਾਰੋਹ...