ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਿਆ ਮਸ਼ਹੂਰ ਸੋਸ਼ਲ ਮੀਡੀਆ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ
ਚੰਡੀਗੜ੍ਹ 5 ਦਸੰਬਰ(ਵਿਸ਼ਵ ਵਾਰਤਾ)- ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਕੇ ਮਸ਼ਹੂਰ ਹੋਏ ਅਤੇ ਪਿਛਲੇ ਦਿਨੀਂ ਹੱਥਾਂ ‘ਚ ਖਿਡੌਣਾ ਬੰਦੂਕ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਵਿਵਾਦਾਂ ਚ ਰਹਿਣਾ ਵਾਲਾ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਹੁਣ ਫਿਰ ਤੋਂ ਸੁਰਖੀਆਂ ਵਿੱਚ ਹੈ। ਦੋਵਾਂ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ‘ਚ ਮੀਆਂ-ਬੀਬੀ ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ ਇਕ-ਦੂਜੇ ਨੂੰ ਖੂਬ ਅਸ਼ਲੀਲ ਗਾਲਾਂ ਕੱਢ ਰਹੇ ਹਨ।
ਜਲੰਧਰ ਸ਼ਹਿਰ ਦੇ ਵਾਲਮੀਕੀ ਚੌਂਕ ‘ਚ ਕੁਲਹਾੜ ਪੀਜ਼ਾ ਜੋੜੇ ਅਤੇ ਉਨ੍ਹਾਂ ਦੇ ਗੁਆਂਢੀ ਵਿਚਾਲੇ ਨਾ ਸਿਰਫ ਅਸ਼ਲੀਲ ਗਾਲੀ-ਗਲੋਚ ਸਗੋਂ ਮਾਮੂਲੀ ਧੱਕਾ ਮੁੱਕੀ ਵੀ ਹੋਈ।