ਇੰਗਲੈਂਡ ਦੇ ਗੇਂਦਬਾਜ਼ਾਂ ਨੇ ਓਮਾਨ ‘ਤੇ ਢਾਹਿਆ ਕਹਿਰ, ਸਿਰਫ 19 ਗੇਂਦਾਂ ‘ਚ ਹਾਸਲ ਕੀਤਾ ਟੀਚਾ
ਦਿੱਲੀ,13 ਜੂਨ (ਵਿਸ਼ਵ ਵਾਰਤਾ): ਟੀ-20 ਵਿਸ਼ਵ ਕੱਪ 2024 ਦਾ 28ਵਾਂ ਮੈਚ ਇੰਗਲੈਂਡ ਅਤੇ ਓਮਾਨ ਵਿਚਾਲੇ ਖੇਡਿਆ ਗਿਆ। ਜਿਸ ‘ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ ਓਮਾਨ ਦੇ ਬੱਲੇਬਾਜ਼ਾਂ ਨੂੰ ਪਿੱਚ ‘ਤੇ ਟਿਕਣ ਨਹੀਂ ਦਿੱਤਾ। ਓਮਾਨ ਦਾ ਇੱਕ ਹੀ ਬੱਲੇਬਾਜ਼ ਸੀ ਜਿਸ ਦੇ ਬੱਲੇ ਨੇ ਦੋਹਰੇ ਅੰਕਾਂ ਦੀ ਪਾਰੀ ਖੇਡੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਮਾਨ ਦੀ ਟੀਮ ਸਿਰਫ 49 ਦੌੜਾਂ ‘ਤੇ ਹੀ ਢੇਰ ਹੋ ਗਈ। ਇੰਗਲੈਂਡ ਲਈ ਮਾਰਕ ਵੁੱਡ ਅਤੇ ਜੋਫਰਾ ਆਰਚਰ ਨੇ 3-3 ਵਿਕਟਾਂ ਹਾਸਲ ਕੀਤੀਆਂ ਜਦਕਿ ਆਦਿਲ ਰਾਸ਼ਿਦ ਦੇ ਖਾਤੇ ‘ਚ 4 ਵਿਕਟਾਂ ਆਈਆਂ। ਜਿਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਸਿਰਫ 3.1 ਓਵਰਾਂ ‘ਚ ਦੌੜਾਂ ਦਾ ਪਿੱਛਾ ਕਰਦੇ ਹੋਏ ਵੱਡੀ ਜਿੱਤ ਦਰਜ ਕੀਤੀ। ਇੰਗਲੈਂਡ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਓਮਾਨ ਦੇ ਬੱਲੇਬਾਜ਼ਾਂ ‘ਤੇ ਤਬਾਹੀ ਮਚਾਈ। ਓਮਾਨ ਦੀ ਤਰਫੋਂ ਸਿਰਫ ਸ਼ੋਏਬ ਅਲੀ ਹੀ 11 ਦੌੜਾਂ ਦੇ ਅੰਕੜੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ। ਇੰਗਲੈਂਡ ਲਈ ਜੋਫਰਾ ਆਰਚਰ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਓਮਾਨ ਦੇ ਬੱਲੇਬਾਜ਼ਾਂ ‘ਤੇ ਸ਼ੁਰੂ ਤੋਂ ਹੀ ਹਾਵੀ ਰਿਹਾ। ਓਮਾਨ ਦੀ ਟੀਮ ਸਿਰਫ਼ 49 ਦੌੜਾਂ ‘ਤੇ ਢੇਰ ਹੋ ਗਈ ਅਤੇ ਇੰਗਲੈਂਡ ਨੂੰ 50 ਦੌੜਾਂ ਦਾ ਟੀਚਾ ਦਿੱਤਾ। ਮਾਰਕ ਵੁੱਡ ਦੀਆਂ ਗੇਂਦਾਂ ਨੇ ਵੀ ਓਮਾਨ ਦੇ ਬੱਲੇਬਾਜ਼ਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਇਸ ਦੇ ਨਾਲ ਹੀ ਓਮਾਨ ਦੇ ਬੱਲੇਬਾਜ਼ ਵੀ ਆਦਿਲ ਰਾਸ਼ਿਦ ਦੀ ਸਪਿਨ ‘ਚ ਫਸ ਗਏ। ਇਸ ਮੈਚ ਵਿੱਚ ਆਦਿਲ ਰਾਸ਼ਿਦ ਨੇ 4 ਵਿਕਟਾਂ ਲਈਆਂ ਅਤੇ ਮੈਨ ਆਫ ਦ ਮੈਚ ਵੀ ਰਿਹਾ।