ਨਵੀਂ ਦਿੱਲੀ 18 ਜੁਲਾਈ – ਇੰਗਲੈਂਡ ਖਿਲਾਫ ਹੋਣ ਵਾਲੀ 5 ਮੈਚਾਂ ਦੀ ਟੈਸਟ ਲੜੀ ਦੇ ਪਹਿਲੇ 3 ਮੈਚਾਂ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਰਿਸ਼ਭ ਪੰਤ ਤੇ ਸ਼ਰਦੂਲ ਠਾਕੁਰ ਨੂੰ ਟੀਮ ਵਿਚ ਮੌਕਾ ਦਿਤਾ ਗਿਆ ਹੈ। ਟੀਮ ਇਸ ਪ੍ਰਕਾਰ ਹੈ
ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ ਕਪਤਾਨ), ਸ਼ਿਖਰ ਧਵਨ, ਕੇ ਐਲ ਰਾਹੁਲ, ਮੁਰਲੀ ਵਿਜੈ, ਚੇਤੇਸ਼ਵਰ ਪੁਜਾਰਾ, ਕਰੁਣ ਨਾਇਰ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਆਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਾਰਦਿਕ ਪਾਂਡਿਆ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਸ਼ਰਦੁਲ ਠਾਕੁਰ।
ਦੱਸਣਯੋਗ ਹੈ ਕਿ ਦੋਨਾਂ ਟੀਮਾਂ ਵਿਚਾਲ ਪਹਿਲਾ ਟੈਸਟ ਮੈਚ 1 ਅਗਸਤ ਤੋਂ ਸ਼ੁਰੂ ਹੋਵੇਗਾ।