ਇਫ਼ਕੋ ਦੇ ਡਾਇਰੈਕਟਰ ਜਗਦੀਪ ਸਿੰਘ ਨਕੱਈ ਨੂੰ ਸਦਮਾ, ਮਾਤਾ ਦਾ ਦੇਹਾਂਤ
ਮਾਨਸਾ, 6 ਮਈ (ਵਿਸ਼ਵ ਵਾਰਤਾ)-ਸਾਬਕਾ ਸੰਸਦੀ ਸਕੱਤਰ ਅਤੇ ਇਫ਼ਕੋ ਦੇ ਡਾਇਰੈਕਟਰ ਜਗਦੀਪ ਸਿੰਘ ਨਕੱਈ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਮਾਤਾ ਵਸ਼ਿੰਦਰ ਕੌਰ ਨਕੱਈ ਪਰਲੋਕ ਸੁਧਾਰ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 7 ਮਈ ਨੂੰ ਸ਼ਾਮ 4 ਵਜੇ ਰਾਮ ਬਾਗ ਰਾਮਪੁਰਾ ਵਿਖੇ ਕੀਤਾ ਜਾਵੇਗਾ।