ਚੰਡੀਗੜ••, 29 ਅਗਸਤ ਵਿਸ਼ਵ ਵਾਰਤਾ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅਕਾਲੀਆਂ ਵੱਲੋਂ ਕੋਵਿਡ ਦੇ ਬਹਾਨੇ ਹੇਠ ਮਹੱਤਵਪੂਰਨ ਮੁੱਦਿਆਂ ਤੋਂ ਭੱਜਣ ਦੇ ਇਲਜ਼ਾਮ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ ਜੋ ਕੋਵਿਡ ਦਾ ਸਹਾਰਾ ਲੈ ਕੇ ਬੀਤੇ ਕੱਲ• ਦੇ ਸੈਸ਼ਨ ਤੋਂ ਭੱਜ ਗਿਆ ਸੀ ਕਿਉਂਕਿ ਅਕਾਲੀ ਕੇਂਦਰ ਸਰਕਾਰ ਦੇ ਬਣਾਏ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਨ ਦੇ ਮਤੇ ਦਾ ਹਿੱਸਾ ਬਣਨ ਦੇ ਇੱਛੁਕ ਨਹੀਂ ਸਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਐਨ.ਡੀ.ਏ. ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹਿੱਸੇ ਵਜੋਂ ਇਨ•ਾਂ ਆਰਡੀਨੈਂਸਾਂ ਦੀ ਹਮਾਇਤ ਕਰ ਕੇ ਹੁਣ ਅਕਾਲੀ ਇਸ ਦੇ ਵਿਰੋਧ ਵਿੱਚ ਰੱਖੇ ਗਏ ਮਤੇ ਦਾ ਹਿੱਸਾ ਬਣਨ ਦਾ ਹੀਆ ਨਹੀਂ ਕਰ ਸਕਦੇ ਸਨ ਅਤੇ ਇਸ ਦੇ ਨਾਲ ਹੀ ਉਹ (ਅਕਾਲੀ) ਕਿਸਾਨ ਵਿਰੋਧੀ ਵੀ ਨਜ਼ਰ ਨਹੀਂ ਆਉਣਾ ਚਾਹੁੰਦੇ ਸਨ ਇਸ ਲਈ ਉਨ••ਾਂ ਨੇ ਕੋਵਿਡ ਦੀ ਆੜ ਲੈਂਦੇ ਹੋਏ ਵਿਧਾਨ ਸਭਾ ਤੋਂ ਪੂਰੀ ਤਰ••ਾਂ ਬਾਹਰ ਰਹਿਣ ਦਾ ਫੈਸਲਾ ਕੀਤਾ ਅਤੇ ਇਕ ਸੌਖਾ ਰਾਹ ਲੱਭ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸਪੀਕਰ ਅਤੇ ਉਨ••ਾਂ ਨੇ ਵੱਖਰੇ ਤੌਰ ‘ਤੇ ਉਨ•ਾਂ ਵਿਧਾਇਕਾਂ ਨੂੰ ਸੈਸ਼ਨ ਵਿੱਚ ਨਾ ਆਉਣ ਦੀ ਅਪੀਲ ਕੀਤੀ ਸੀ ਜੋ ਕਿ ਪਾਜ਼ੇਟਿਵ ਪਾਏ ਗਏ ਵਿਧਾਇਕਾਂ ਦੇ ਸੰਪਰਕ ਵਿੱਚ ਆਏ ਸਨ, ਪਰ ਇਕ ਵੀ ਅਕਾਲੀ ਵਿਧਾਇਕ ਸੈਸ਼ਨ ਵਿੱਚ ਹਿੱਸਾ ਲੈਣ ਲਈ ਨਹੀਂ ਆਇਆ। ਇਹ ਸਾਫ ਹੈ ਕਿ ਅਕਾਲੀ ਇਸ ਮੁੱਦੇ ਤੋਂ ਭੱਜ ਰਹੇ ਸਨ ਅਤੇ ਕਿਸੇ ਵੀ ਸਮੇਂ ਇਹ ਬਿਲਕੁਲ ਨਹੀਂ ਸੀ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਵਿਧਾਇਕ ਸੈਸ਼ਨ ਵਿੱਚ ਹਿੱਸਾ ਨਾ ਲੈਣ ਅਤੇ ਉਕਤ ਅਪੀਲ/ਸਲਾਹ ਸਾਰੇ ਮੈਂਬਰਾਂ ਲਈ ਸੀ। ਇਸ ਵਿੱਚ ਸਤਾ ਧਾਰੀ ਪਾਰਟੀ ਵੀ ਸ਼ਾਮਲ ਸੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਅਕਾਲੀਆਂ ਨੂੰ ਕੋਵਿਡ ਦੇ ਫੈਲਣ ਦੀ ਇੰਨੀ ਹੀ ਚਿੰਤਾ ਸੀ ਅਤੇ ਉਨ••ਾਂ ਨੇ ਇਸ ਕਾਰਨ ਵਿਧਾਨ ਸਭਾ ਤੋਂ ਦੂਰ ਰਹਿਣ ਦੀ ਸਲਾਹ ਮੰਨ ਲਈ ਸੀ ਤਾਂ ਫਿਰ ਉਹ ਗਲੀਆਂ ਵਿੱਚ ਮੁਜਾਹਰੇ ਕਿਉਂ ਕਰ ਰਹੇ ਸਨ ਜਦੋਂ ਕਿ ਉਨ•ਾਂ (ਮੁੱਖ ਮੰਤਰੀ) ਨੇ ਵਾਰ-ਵਾਰ ਸਾਰੀਆਂ ਵਿਰੋਧੀ ਧਿਰਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈਂਦੀ ਹੋਵੇ।
ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਮਹੀਨੇ ਜਦੋਂ ਕਿ ਕੋਵਿਡ ਦੇ ਅੰਕੜੇ ਆਪਣੇ ਸਿਖਰ ‘ਤੇ ਜਾਣ ਦੀ ਸੰਭਾਵਨਾ, ਵਿਧਾਨ ਸਭਾ ਦਾ ਇਕ ਹੋਰ ਸੈਸ਼ਨ ਸੱਦੇ ਜਾਣ ਦੀ ਅਕਾਲੀਆਂ ਦੀ ਮੰਗ ਨੂੰ ਰੱਦ ਕਰਦੇ ਹੋਏ ਕਿਹਾ ਕਿ ਅਕਾਲੀ, ਕੋਵਿਡ ਕਰਕੇ ਇਕ ਦਿਨ ਦੇ ਸੈਸ਼ਨ ਵਿੱਚ ਤਾਂ ਹਿੱਸਾ ਲੈ ਨਹੀਂ ਸਕੇ ਅਤੇ ਉਸ ਸਮੇਂ ਪੂਰਾ ਸੈਸ਼ਨ ਚਾਹੁੰਦੇ ਹਨ ਜਦੋਂ ਕਿ ਸਥਿਤੀ ਦੇ ਹੋਰ ਵਿਗੜ ਜਾਣ ਦਾ ਖਦਸ਼ਾ ਹੈ।
ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਬਾਵਜੂਦ ਇਸਦੇ ਕਿ ਉਨ••ਾਂ ਦੇ ਕਈ ਮੰਤਰੀ ਅਤੇ ਵਿਧਾਇਕ ਪਾਜ਼ੇਟਿਵ ਪਾਏ ਗਏ ਹਨ, ਉਨ••ਾਂ ਦੀ ਸਰਕਾਰ ਨੇ ਸੰਵਿਧਾਨਿਕ ਜ਼ਰੂਰਤ ਨੂੰ ਪੂਰਾ ਕਰਨ ਲਈ ਇਕ ਦਿਨ ਦਾ ਸੈਸ਼ਨ ਸੱਦੇ ਜਾਣ ਦਾ ਫੈਸਲਾ ਕੀਤਾ ਸੀ ਜਿਵੇਂ ਕਿ ਬਾਕੀ ਸੂਬੇ ਵੀ ਕਰ ਰਹੇ ਹਨ। ਉਨ••ਾਂ ਗੁਆਂਢੀ ਸੂਬੇ ਹਰਿਆਣਾ ਦੀ ਮਿਸਾਲ ਦਿੱਤੀ ਜਿਸ ਨੇ ਆਪਣੇ ਕਈ ਵਿਧਾਇਕਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਮਹਾਂਮਾਰੀ ਦੇ ਖ਼ਤਰੇ ਦੇ ਚੱਲਦਿਆਂ ਤਿੰਨ ਦਿਨਾਂ ਦੇ ਵਿਧਾਨ ਸਭਾ ਸੈਸ਼ਨ ਵਿੱਚ ਕਟੌਤੀ ਕਰ ਕੇ ਇਸ ਨੂੰ ਇਕ ਦਿਨ ਤੱਕ ਸੀਮਤ ਕਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਅਤੇ ਭਾਜਪਾ ਐਨ.ਡੀ.ਏ. ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਹਿੱਸਾ ਹੈ ਜਿਸ ਵਿੱਚ ਅਕਾਲੀ ਵੀ ਭਾਈਵਾਲ ਹਨ। ਉਨ•ਾਂ ਅਕਾਲੀਆਂ ਨੂੰ ਸਵਾਲ ਕੀਤਾ ਕਿ ਕੀ ਆਪਦੇ ਵਿਧਾਨ ਸਭਾ ਸੈਸ਼ਨ ਵਿੱਚ ਕਟੌਤੀ ਕਰ ਕੇ ਹੁਣ ਹਰਿਆਣਾ ਵੀ ਗੈਰ-ਲੋਕਤੰਤਰੀ ਹੋ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਵੈਸੇ ਤਾਂ ਅਕਾਲੀ ਗੈਰ-ਜ਼ਰੂਰੀ ਮੁੱਦਿਆਂ ‘ਤੇ ਰੌਲਾ ਰੱਪਾ ਪਾਉਂਦੇ ਰਹਿੰਦੇ ਹਨ, ਪਰ ਕੋਵਿਡ ਵਰਗੇ ਗੰਭੀਰ ਮੁੱਦੇ ‘ਤੇ ਸੌੜੀ ਸਿਆਸਤ ਕਰ ਕੇ ਅਕਾਲੀ ਬਿਲਕੁਲ ਹੇਠਲੇ ਪੱਧਰ ‘ਤੇ ਆ ਗਏ ਹਨ ਅਤੇ ਕਿਸੇ ਵੀ ਉਸਾਰੂ ਵਿਰੋਧੀ ਧਿਰ ਦੀ ਤਰ••ਾਂ ਕੋਵਿਡ ਦੀ ਮਹਾਂਮਾਰੀ ਖ਼ਿਲਾਫ਼ ਸੂਬਾ ਸਰਕਾਰ ਦਾ ਸਾਥ ਦੇ ਕੇ ਇਸ ਦੇ ਹੱਥ ਮਜ਼ਬੂਤ ਕਰਨ ਦੀ ਬਜਾਏ ਅਕਾਲੀ ਸਿਰਫ਼ ਆਪਣੇ ਸੌੜੇ ਸਿਆਸੀ ਹਿੱਤ ਅੱਗੇ ਵਧਾਉਣ ਦੇ ਹੀ ਇੱਛੁਕ ਹਨ। ਪੰਜਾਬ ਦੇ ਲੋਕ ਬੇਸਮਝ ਨਹੀਂ ਹਨ ਅਤੇ ਅਕਾਲੀਆਂ ਦੀਆਂ ਹੋਛੀਆਂ ਹਰਕਤਾਂ ਨੂੰ ਨਾ ਭੁੱਲਣਗੇ ਅਤੇ ਨਾ ਹੀ ਮਾਫ਼ ਕਰਨਗੇ।
—–