ਇਸ ਵਿਧਾਇਕ ਦੀ ਹੋਵੇਗੀ ਮਾਨ ਮੰਤਰੀ ਮੰਡਲ ਵਿੱਚ ਐਂਟਰੀ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)- ਫੂਡ ਸਪਲਾਈ ਮੰਤਰੀ ਫ਼ੌਜਾ ਸਿੰਘ ਸਰਾਰੀ ਦੇ ਅਸਤੀਫਾ ਦੇਣ ਤੋਂ ਬਾਅਦ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ: ਬਲਬੀਰ ਸਿੰਘ ਪੰਜਾਬ ਦੇ ਨਵੇਂ ਮੰਤਰੀਆਂ ਵਿੱਚੋਂ ਇੱਕ ਹੋਣਗੇ।ਜਾਣਕਾਰੀ ਅਨੁਸਾਰ ਉਹ ਅੱਜ ਸ਼ਾਮ ਨੂੰ ਰਾਜਭਵਨ ਵਿਖੇ ਸਹੁੰ ਚੁੱਕਣਗੇ।