ਇਸ ਮਹੀਨੇ ਰਿਟਾਇਰ ਹੋ ਜਾਣਗੇ ਭਾਰਤ ਦੇ ਚੀਫ ਜਸਟਿਸ ਐਨਵੀ ਰੰਮਨਾ
ਪੜ੍ਹੋ ਕੌਣ ਹੋਵੇਗਾ ਅਗਲਾ ਸੀਜੀਆਈ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ)- ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ 26 ਅਗਸਤ ਨੂੰ ਸੇਵਾਮੁਕਤ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਅੱਜ ਸਵੇਰੇ ਭਾਰਤ ਦੇ ਅਗਲੇ ਚੀਫ਼ ਜਸਟਿਸ ਦੇ ਲਈ ਯੂਯੂ ਲਲਿਤ ਜੋ ਕਿ ਕਿ ਦੂਜੇ ਸਭ ਤੋਂ ਸੀਨੀਅਰ ਜੱਜ ਹਨ, ਦੇ ਨਾਮ ਦੀ ਸਿਫਾਰਿਸ਼ ਕੇਂਦਰ ਸਰਕਾਰ ਦੇ ਕਾਨੂੰਨ ਮੰਤਰਾਲੇ ਨੂੰ ਭੇਜ ਦਿੱਤੀ ਹੈ। ਜੇਕਰ ਇਹ ਸਿਫਾਰਿਸ਼ ਸਵਿਕਾਰ ਹੋ ਜਾਂਦੀ ਹੈ ਤਾਂ ਯੂਯੂ ਲਲਿਤ ਦੇਸ਼ ਦੇ 49ਵੇਂ ਸੀਜੀਆਈ ਬਣ ਜਾਣਗੇ।