ਇਸ ਦੇਸ਼ ਵਿੱਚ ਕੁੱਝ ਹੀ ਮਿੰਟਾਂ ‘ਚ ਸ਼ੁਰੂ ਹੋ ਜਾਵੇਗਾ ਨਵਾਂ ਸਾਲ 2022
ਪੜ੍ਹੋ,ਕਿਹੜੇ ਦੇਸ਼ ਭਾਰਤ ਤੋਂ ਪਹਿਲਾਂ ਅਤੇ ਕਿਹੜੇ ਬਾਅਦ ਵਿੱਚ ਕਰਨਗੇ ਨਵੇਂ ਸਾਲ ਦਾ ਸਵਾਗਤ
ਚੰਡੀਗੜ੍ਹ,31 ਦਸੰਬਰ(ਵਿਸ਼ਵ ਵਾਰਤਾ)- ਅੱਜ ਸਾਲ 2021 ਦਾ ਆਖਿਰੀ ਦਿਨ ਹੈ। ਰਾਤ ਦੇ 12 ਵਜਦਿਆਂ ਹੀ ਨਵੇਂ ਸਾਲ 2022 ਦੀ ਸ਼ੁਰੂਆਤ ਹੋ ਜਾਵੇਗੀ। ਪਰ,ਕਈ ਮੁਲਕ ਅਜਿਹੇ ਵੀ ਹਨ,ਜਿਹਨਾਂ ਵਿੱਚ ਭਾਰਤ ਤੋਂ ਪਹਿਲਾਂ ਨਵਾਂ ਸਾਲ ਐ ਜਾਂਦਾ ਹੈ। ਜਿਵੇਂ ਕਿ ਸਾਡੇ ਗ੍ਰਹਿ ਦੇ ਵੱਖ ਵੱਖ ਦੇਸ਼ ਵੱਖ ਵੱਖ ਸਮਾਂ ਖੇਤਰਾਂ ਵਿੱਚ ਪੈਂਦੇ ਹਨ। ਉਸ ਅਨੁਸਾਰ ਪੂਰਬੀ ਦੇਸ਼ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਨਗੇ।
ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਨ ਵਾਲੇ ਦੇਸ਼-:
1.ਨਿਊਜ਼ੀਲੈਂਡ: ਨਿਊਜ਼ੀਲੈਂਡ ਭਾਰਤੀ ਸਮੇਂ ਅਨੁਸਾਰ ਸ਼ਾਮ 4:25 ਵਜੇ ਨਵੇਂ ਸਾਲ 2022 ਦਾ ਸਵਾਗਤ ਕਰੇਗਾ।
2. ਰੂਸ: ਰੂਸ ਦੇ ਦੂਰ-ਪੂਰਬ ਵਿੱਚ ਕਾਮਚਟਕਾ ਦੇ ਵਸਨੀਕ ਵੀ ਉਹਨਾਂ ਲ ਲੋਕਾਂ ਵਿੱਚੋਂ ਹਨ ਜੋ ਨਵੇਂ 2022 ਸਾਲ ਦਾ ਸਵਾਗਤ ਸਭ ਤੋਂ ਪਹਿਲਾਂ ਕਰਦੇ ਹਨ। ਇੱਥੇ ਭਾਰਤੀ ਸਮੇਂ ਅਨੁਸਾਰ ਸ਼ਾਮ 5:25 ਵਜੇ ਨਵਾਂ ਸਾਲ ਮਨਾਇਆ ਜਾਵੇਗਾ।
3.ਆਸਟ੍ਰੇਲੀਆ: ਆਸਟ੍ਰੇਲੀਆ ਵਿੱਚ ਵੀ ਭਾਰਤੀ ਸਮੇਂ ਅਨੁਸਾਰT ਸ਼ਾਮ 6:25 ਵਜੇ, ਨਵੇਂ ਸਾਲ ਦੇ ਜਸ਼ਨ ਮਨਾਏ ਜਾਣਗੇ।
4.ਜਾਪਾਨ: ‘ਜਾਪਾਨ ਨੂੰ ਉੱਗਦੇ ਸੂਰਜ ਦੀ ਧਰਤੀ’ ਕਿਹਾ ਜਾਂਦਾ ਹੈ। ਇਹ ਦੇਸ਼ ਨਵੇਂ ਸਾਲ ‘ਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਪ੍ਰਵੇਸ਼ ਕਰੇਗਾ।
ਇਹਨਾਂ ਸਭ ਤੋਂ ਇਲਾਵਾ ਹਾਂਗਕਾਂਗ ਰਾਤ 9:25 ਵਜੇ,ਸਿੰਗਾਪੁਰ 9:30 ਵਜੇ ਅਤੇ ਥਾਈਲੈਂਡ ਰਾਤ ਦੇ 10 ਵਜ ਕੇ 25 ਮਿੰਟ ਤੇ ਨਵੇਂ ਸਾਲ ਦਾ ਸਵਾਗਤ ਕਰਨਗੇ।
ਇੱਥੇ ਹੀ ਕੁਝ ਦੇਸ਼ ਅਜਿਹੇ ਹਨ ਜਿੱਥੇ 2022 ਦੀ ਸ਼ੁਰੂਆਤ ਭਾਰਤੀ ਸਮੇਂਂ ਅਨੁਸਾਰ ਥੋੜ੍ਹੀ ਦੇਰ ਵਿੱਚ ਹੋਵੇਗੀ।
1.ਪਾਕਿਸਤਾਨ: ਸਾਡਾ ਗੁਆਂਢੀ ਦੇਸ਼ ਭਾਰਤੀ ਸਮੇਂ ਅਨੁਸਾਰ ਸਵੇਰੇ 12:25 ਵਜੇ ਨਵੇਂ ਸਾਲ ਦਾ ਜਸ਼ਨ ਮਨਾਏਗਾ ।
2.ਯੂਏਈ: ਮੱਧ ਪੂਰਬੀ ਦੇਸ਼ ਦੁਬਈ ਦੀ ਅਸਮਾਨ ਛੂਹੰਦੀ ਇਮਾਰਤ ਬੁਰਜ ਖਲੀਫਾ ਵਿਖੇ ਭਾਰਤੀ ਸਮੇਂ ਅਨੁਸਾਰ ਸਵੇਰੇ 1:25 ਵਜੇ ਆਤਿਸ਼ਬਾਜ਼ੀ ਅਤੇ ਲੇਜ਼ਰ ਸ਼ੋਅ ਹੋਵੇਗਾ।
ਇਸ ਤੋਂ ਇਲਾਵਾ ਬਾਕੀ ਪੱਛਮੀ ਦੇਸ਼ਾਂ ਵਿੱਚ ਵੀ ਭਾਰਤ ਤੋਂ ਬਾਅਦ ਵਿੱਚ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ।