ਚੰਡੀਗੜ ਵਾੱਰ ਰੂਮ ਦੀ ਮੀਟਿੰਗ ਵਿੱਚ ਅਹਿਮ ਫੈਸਲਾ
ਇਸ ਤਰੀਕ ਤੋਂ ਖੁੱਲ੍ਹਣਗੇ ਸਕੂਲ
ਚੰਡੀਗੜ੍ਹ,13 ਜੁਲਾਈ(ਵਿਸ਼ਵ ਵਾਰਤਾ) ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀ.ਪੀ ਸਿੰਘ ਬਦਨੌਰ ਨੇ ਯੂ.ਟੀ ਵਿੱਚ 19 ਤਰੀਕ ਤੋਂ ਸਕੂਲ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਹੈ। ਕੋਵਿਡ ਵਾੱਰ ਰੂਮ ਦੀ ਮੀਟਿੰਗ ਵਿੱਚ ਇਸਤੋਂ ਇਲਾਵਾ ਕੋਚਿੰਗ ਇੰਸਟੀਟਿਊਟ ਵੀ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਹਾਲਾਂਕਿ ਹਜੇ ਸਿਰਫ ਮਾਪਿਆਂ ਦੀ ਸਹਿਮਤੀ ਨਾਲ 9ਵੀਂ ਤੋਂ 12ਵੀਂ ਤੱਕ ਦੇ ਬੱਚੇ ਸਕੂਲ ਆ ਸਕਣਗੇ।