ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਸਵਰਣ ਸਿੰਘ ਸੰਧੂ ਨੂੰ ਸਦਮਾ, ਵੱਡੇ ਭਰਾ ਮੋਹਨ ਸਿੰਘ ਸੰਧੂ ਦਾ ਦੇਹਾਂਤ
ਚੰਡੀਗੜ੍ਹ,21 ਅਪ੍ਰੈਲ(ਵਿਸ਼ਵ ਵਾਰਤਾ)- ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਸਵਰਣ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨਾਂ ਦੇ ਵੱਡੇ ਭਰਾ ਲੋਕ-ਪੱਖੀ ਵਿਚਰਾਧਾਰਾ ਦੇ ਧਾਰਨੀ ਅਤੇ ਕਈ ਦਹਾਕੇ ਇਪਟਾ ਦੀਆਂ ਪੰਜਾਬ ਵਿਚਲੀਆਂ ਸਭਿਆਚਾਰਕ ਤੇ ਰੰਗਮੰਚੀ ਸਰਗਰਮੀਆਂ ਦੇ ਪ੍ਰਬੰਧਕਾਂ ਸ਼ਾਮਿਲ ਰਹੇ ਮੋਹਨ ਸਿੰਘ ਸੰਧੂ ਹੋਰਾਂ ਦਾ 86 ਸਾਲ ਦੀ ਉਮਰ ਭੋਗ ਕੇ ਬੀਤੇ ਦਿਨੀ ਦੇਹਾਂਤ ਹੋ ਗਿਆ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਇਪਟਾ ਕੲਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ’ ਅਤੇ ਰਿੱਤੂਰਾਗ ਨੇ ਸਵਰਣ ਸਿੰਘ ਸੰਧੂ ਅਤੇ ਉਨਾਂ ਦੇ ਪ੍ਰੀਵਾਰ ਨਾਲ ਇਸ ਦੁੱਖ ਦੀ ਘੜੀ ਸ਼ਾਮਿਲ ਹੁੰਦੇ ਕਿਹਾ ਕਿ ਲੋਕ-ਪੱਖੀ ਵਿਚਰਾਧਾਰਾ ਦੇ ਧਾਰਨੀ ਸੀ.ਪੀ.ਆਈ. ਦੇ ਕਾਰਕੁਨ ਮੋਹਨ ਸਿੰਘ ਸੰਧੂ ਹੋਰੀ ਅੰਤਿਮ ਸਾਹਾਂ ਤੱਕ ਲੋਕਾਂ ਦੇ ਮਸਲੇ ਅਤੇ ਦੁਸ਼ਵਾਰੀਆਂ ਹੱਲ ਕਰ