ਇਨਕਲਾਬੀ ਯੋਧੇ ਕਾਮਰੇਡ ਤ੍ਰਿਲੋਚਨ ਸਿੰਘ ਰਾਣਾ ਨੂੰ ਅੰਤਿਮ ਵਿਦਾਇਗੀ ਕੱਲ੍ਹ
ਪਾਰਥਿਕ ਸਰੀਰ ਦਾ ਸੰਸਕਾਰ ਨਹੀਂ ,ਡੋਨੇਟ ਕੀਤੀ ਜਾਵੇਗਾ ਪੀਜੀਆਈ ਨੂੰ
ਚੰਡੀਗੜ੍ਹ, 31 ਜਨਵਰੀ(ਵਿਸ਼ਵ ਵਾਰਤਾ ਬਿਊਰੋ)– ਪੰਜਾਬ ਦੀ ਅਧਿਆਪਕ ਲਹਿਰ ਨੂੰ ਮੇਲ-ਮਿਲਾਪ ਦੀ ਨੀਤੀ ਤੋਂ ਲਾਹ ਕੇ ‘ਏਕਤਾ ਤੇ ਸੰਘਰਥ ਦੀ ਵਿਗਿਆਨਕ ਲੀਹ ‘ਤੇ ਪਾਉਣ ਦੇ ਸੰਘਰਸ਼ ਵਿਚ ਮੋਢੀ ਭੂਮਿਕਾ ਨਿਭਾਉਣ ਵਾਲੇ ਅਤੇ ਮੁਲਾਜ਼ਮਾਂ ਦੇ ਕੌਮੀ ਪੱਧਰ ਦੇ ਸਿਰਮੌਰ ਆਗੂ ਕਾਮਰੇਡਡ ਤ੍ਰਿਲੋਚਨ ਸਿੰਘ ਰਾਣਾ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਬੀਤੀ ਰਾਤ ਮੋਹਾਲੀ ਦੇ ਆਈ. ਵੀ. ਵਾਈ ਹਸਪਤਾਲ ਵਿਚ ਆਪਣੇ ਅੰਤਿਮ ਸਾਹ ਲਏ। 1 ਮਈ 1931 ਨੂੰ ਜਨਮੇ ਸਾਥੀ ਰਾਣਾ 1989 ਵਿਚ ਸਰਕਾਰੀ ਸੇਵਾ ਤੋਂ ਮੁਕਤ ਹੋਣ ਉਪਰੰਤ ਇਨਕਲਾਬੀ ਕਮਿਊਨਿਸਟ ਲਹਿਰ ਨਾਲ ਕੁਲਵਕਤੀ ਵਜੋਂ ਜੁੜ ਗਏ ਸਨ ਅਤੇ ਇਸ ਵੇਲੇ ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ’ (ਆਰ. ਐੱਮ. ਪੀ. ਆਈ.) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਵੀ ਰਹੇ। ਪਾਰਟੀ ਦੇ ਚੰਡੀਗੜ੍ਹ ਜ਼ਿਲਾ ਕਮੇਟੀ ਦੇ ਮੈਂਬਰ ਕਾਮਰੇਡ ਸੱਜਣ ਸਿੰਘ ਨੇ ਕਾਮਰੇਡ ਰਾਣਾ ਦੇ ਸਪੁੱਤਰ ਸਾਥੀ ਨਵਤੇਜ ਸਿੰਘ ਰਾਣਾ ਨਾਲ ਸਲਾਹ ਕਰਨ ਉਪਰੰਤ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਕਾਮਰੇਡ ਤ੍ਰਿਲੋਚਨ ਸਿੰਘ ਰਾਣਾ ਦੇ ਪਾਰਥਿਕ ਸਰੀਰ ਨੂੰ 1 ਫਰਵਰੀ ਨੂੰ ਦੁਪਹਿਰ 12 ਵਜੇ ਪੀ. ਜੀ. ਆਈ. ਨੂੰ ਡੋਨੇਟ ਕਰ ਦਿੱਤਾ ਜਾਵੇਗਾ। ਇਸ ਮਹਾਨ ਇਨਕਲਾਬੀ ਯੋਧੇ ਜਿਸ ਨੇ ਆਪਣਾ 91 ਵਰ੍ਹਿਆਂ ਦਾ ਸਮੁੱਚਾ ਜੀਵਨ ਦੇਸ਼ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਕਿਰਤੀ ਲੋਕਾਂ ਦੀ ਬੰਦਖਲਾਸੀ ਦੇ ਲੇਖੇ ਲਾਇਆ। ਉਨ੍ਹਾਂ ਦੀ ਅੰਤਿਮ ਯਾਤਰਾ ਕੁਲ 1 ਫਰਵਰੀ ਨੂੰ 11 ਵਜੇ ਉਨ੍ਹਾਂ ਦੇ ਨਿਵਾਸ ਸਥਾਨ 2255, ਸੈਕਟਰ 71. ਨੇੜੇ ਪੈਰਾਗਾਨ ਸਕੂਲ, ਮੋਹਾਲੀ ਤੋਂ ਆਰੰਭ ਹੋਵੇਗੀ।