ਇਨਕਮ ਟੈਕਸ ਰਿਟਰਨ ਫਾਈਲ ਕਰਨ ਦਾ ਅੱਜ ਆਖ਼ਰੀ ਮੌਕਾ
ਚੰਡੀਗੜ੍ਹ,31ਜੁਲਾਈ(ਵਿਸ਼ਵ ਵਾਰਤਾ)-ਵਿੱਤੀ ਸਾਲ 2022-23 (ਮੁਲਾਂਕਣ ਸਾਲ 2023-24) ਲਈ ਇਨਕਮ ਟੈਕਸ ਰਿਟਰਨ (ITR) ਭਰਨ ਦੀ ਅੰਤਿਮ ਮਿਤੀ ਅੱਜ ਖਤਮ ਹੋ ਜਾਵੇਗੀ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਬਿਨਾਂ ਕਿਸੇ ਜੁਰਮਾਨੇ ਦੇ ITR ਫਾਈਲ ਕਰਨ ਲਈ ਅੱਜ ਰਾਤ 12 ਤੱਕ ਦਾ ਸਮਾਂ ਹੈ। ਇਨਕਮ ਟੈਕਸ ਵਿਭਾਗ ਮੁਤਾਬਕ 30 ਜੁਲਾਈ ਸ਼ਾਮ 6:30 ਵਜੇ ਤੱਕ 6 ਕਰੋੜ ਆਈ.ਟੀ.ਆਰ. ਫਾਈਲ ਕੀਤੇ ਗਏ ਹਨ। ਜੇਕਰ ਤੁਸੀਂ ਇਹ ਸਮਾਂ ਸੀਮਾ ਖੁੰਝਾਉਂਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਰਿਟਰਨ ਭਰਨ ਲਈ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸ ਨੂੰ 5000 ਰੁਪਏ ਦੀ ਲੇਟ ਫੀਸ ਅਦਾ ਕਰਨੀ ਪਵੇਗੀ।