ਹੁਸਿਆਰਪੁਰ 29 ਜੂਨ (ਵਿਸ਼ਵ ਵਾਰਤਾ)-
ਸ੍ਰੀ ਗੁਰੂ ਰਵਿਦਾਸ ਜੀ ਇਤਿਹਾਸਕ ਪ੍ਰਾਚੀਨ ਅਸਥਾਨ ਤੁੰਗਲਕਾਬਾਦ ਦਿੱਲੀ ਸੰਗਤਾਂ ਦੇ ਦਰਸ਼ਨਾਂ ਲਈ ਖੋਲਣ ਨਾਲ ਆਦਿ ਧਰਮੀ ਸੰਗਤਾਂ ਦੇ ਸ਼ੰਘਰਸ਼ ਦੀ ਜਿੱਤ ਹੋਈ ਹੈ।ਦਿੱਲੀ ਡਿਵੈਲਮੈਂਟ ਅਥਾਰਟੀ ਨੇ ਮੰਦਿਰ ਦੇ ਪ੍ਰਵੇਸ਼ ਸਾਹਮਣੇ ਬਣਾਈ ਦੀਵਾਰ ਨੂੰ ਤੋੜਕੇ ਗੇਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ,ਜਿਸ ਲਈ ਸਮੂਹ ਸੰਤ ਸਮਾਜ ਅਤੇ ਆਦਿ ਵਾਸੀ ਸੰਗਤਾਂ ਵਧਾਈ ਦੀਆਂ ਪਾਤਰ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਤ ਸਰਵਣ ਦਾਸ ਸਲੇਮਟਾਵਰੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ,ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ ਵਾਈਸ ਪ੍ਰਧਾਨ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ” ਨੇ ਸਾਂਝੇ ਬਿਆਨ ਵਿੱਚ ਕਿਹਾ ਕਿ 10ਅਗਸਤ 2019 ਨੂੰ ਦਿੱਲੀ ਡਿਵੈਲਮੈਂਟ ਬੋਰਡ ਅਥਾਰਟੀ ਵਲੋਂ ਸੁਪਰੀਮ ਕੋਰਟ ਦਾ ਸਹਾਰਾ ਲੈਂਦੇ ਹੋਏ ਸਾਡਾ ਉਪਰੋਕਤ ਧਾਰਮਿਕ ਅਸਥਾਨ ਢਾਹ ਕੇ ਕਬਜੇ ਵਿੱਚ ਲੈ ਲਿਆ ਸੀ।ਜਿਸ ਦੇ ਰੋਸ ਵਜੋਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਭਾਰਤ ਦੇ ਕੋਨੇ ਕੋਨੇ ਤੋਂ ਆਦਿ ਵਾਸੀ ਸੰਗਤਾਂ ਨੇ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਸਨ।ਇਸੇ ਸ਼ੰਘਰਸ਼ ਦੌਰਾਨ 13 ਅਗਸਤ ਨੂੰ ਪੂਰੀ ਤਰਾਂ ਸਫਲ ਭਾਰਤ ਬੰਦ ਕੀਤਾ ਗਿਆ ਅਤੇ 21 ਅਗਸਤ ਨੂੰ ਦਿੱਲੀ ਰਾਮ ਲੀਲਾ ਮੈਦਾਨ ਵਿੱਚ ਲੱਖਾਂ ਆਦਿ ਧਰਮੀ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਆਪਣੀ ਅਵਾਜ ਨੂੰ ਬੁਲੰਦ ਕੀਤਾ,ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਾਚੀਨ ਇਤਿਹਾਸਕ ਸਥਾਨ ਦੀ ਮੁੜ ਉਸਾਰੀ ਲਈ ਤੁਗਲਕਾਬਾਦ ਪਹੁੰਚੀਆਂ ਸਨ,ਜਿਥੇ ਦਿੱਲੀ ਪੁਲਸ ਨਾਲ ਟਕਰਾਅ ਵੀ ਹੋਇਆ ਅਤੇ ਦਿੱਲੀ ਪੁਲਸ ਵਲੋਂ 96 ਸਰਧਾਲੂ ਯੋਧਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ,ਜੋ ਕਿ ਬਾਅਦ ਵਿੱਚ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ” ਦੇ ਸ਼ੰਘਰਸ਼ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲਕੇ ਬਿਨਾਂ ਸ਼ਰਤ ਰਿਹਾਅ ਕਰਾਏ ਗਏ ਸਨ।ਇਨਾਂ ਸੰਤਾਂ ਨੇ ਕਿਹਾ ਕਿ ਅੱਜ ਸੰਗਤਾਂ ਲਈ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵਲੋਂ ਦੀਵਾਰ ਤੋੜਕੇ ਗੇਟ ਲਗਾਉਣ ਦੀ ਪਰਕ੍ਰਿਆ ਸ਼ੁਰੂ ਹੋਈ ਹੈ ਜਿਸ ਲਈ ਉਨਾਂ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ।ਉਨਾਂ ਕਿਹਾ ਬਹੁਤ ਹੀ ਜਲਦ ਇਸ ਅਸਥਾਨ ਦੀ ਮੁੜ ਨਵਉਸਾਰੀ ਦਾ ਕਾਰਜ ਆਰੰਭ ਕਰਨ ਦੀ ਭਾਰਤ ਸਰਕਾਰ ਤੋਂ ਇਜਾਜਤ ਲਈ ਜਾਵੇਗੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਾਚੀਨ ਮੰਦਿਰ ਤੁਗਲਕਾਬਾਦ ਦੀ ਦੁਬਾਰਾ ਸੁੰਦਰ ਤਰੀਕੇ ਨਾਲ ਨਵ-ਉਸਾਰੀ ਅਤੇ ਸੇਵਾ ਸੰਭਾਲ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀ ਜਾਵੇਗੀ।ਉਨਾਂ ਕਿਹਾ ਪ੍ਰਾਚੀਨ ਮੰਦਿਰ ਦੀ ਨਵ ਉਸਾਰੀ ਲਈ ਸੰਤ ਸਮਾਜ ਅਤੇ ਆਦਿ ਵਾਸੀ ਸੰਗਤਾਂ ਨੂੰ ਨਾਲ ਲੈਕੇ ਨੀਂਹ ਪੱਥਰ ਰੱਖਿਆ ਜਾਵੇਗਾ। ਕੌਮ ਦੇ ਇਨਾਂ ਸੰਤ ਮਹਾਂਪੁਰਖਾਂ ਨੇ ਦੱਸਿਆ ਕਿ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਅਸਥਾਨ ਕਾਂਸ਼ੀ,ਬਨਾਰਸ,ਹਰਿਦੁਆਰ,ਸ੍ਰੀ ਚਰਨਛੋਹ ਗੰਗਾ ਖੁਰਾਲਗੜ,ਚੱਕ ਹਕੀਮ,ਤੁਗਲਕਾਬਾਦ ਮੰਦਿਰ,ਲੋਹਟਣੀਆਂ ਸਾਹਿਬ ਵਰਗੇ ਅਨੇਕਾਂ ਅਸਥਾਨਾਂ ਦੀ ਖੋਜ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਤਰ ਦੇ ਮਰਹੂਮ ਬਾਨੀ ਬਾਬਾ ਬੰਤਾ ਰਾਮ ਘੇੜਾ ਨੇ ਕੀਤੀ ਸੀ।ਉਨਾਂ ਕਿਹਾ ਕਿ ਇਨਾਂ ਅਸਥਾਨਾਂ ਦੀ ਸੇਵਾ ਸੰਭਾਲ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਤਰ ਹਮੇਸ਼ਾਂ ਯਤਨਸ਼ੀਲ ਹੈ।ਉਨਾਂ ਕਿਹਾ ਕਿ ਤੁਗਲਕਾਬਾਦ ਦਿੱਲੀ ਮੰਦਿਰ ਦਾ ਕੇਸ 2011 ਤੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਤਰ ਵਲੋਂ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਦੀ ਦੇਖ ਰੇਖ ਹੇਠ ਲੜਿਆ ਜਾ ਰਿਹਾ ਸੀ ਅਤੇ ਮੰਦਿਰ ਢਾਹੁਣ ਤੋਂ ਕਰੀਬ 5-6ਮਹੀਨੇ ਪਹਿਲਾਂ ਲਗਾਤਾਰ ਉੱਥੇ ਰਹਿ ਕੇ ਸੇਵਾ ਸੰਭਾਲ,ਪੂਜਾ ਅਤੇ ਲੰਗਰ ਦੀ ਸੇਵਾ ਵੀ ਨਿਭਾਈ ਜਾ ਰਹੀ ਸੀ,ਜਿਸਨੂੰ ਜਲਦ ਦੁਬਾਰਾ ਆਰੰਭ ਕੀਤਾ ਜਾਵੇਗਾ।
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...