ਇਤਿਹਾਸਕ ਕਿਸਾਨ ਅੰਦੋਲਨ ਅੱਜ ਜਸ਼ਨਾਂ ਨਾਲ ਹੋਵੇਗਾ ਸਮਾਪਤ
ਸਰਹੱਦਾਂ ਤੋਂ ਕਿਸਾਨਾਂ ਦੀ ਵਾਪਸੀ ਹੋਈ ਸ਼ੁਰੂ
ਜਿੱਤ ਰੈਲੀ ਤੋਂ ਬਾਅਦ ਅੱਜ ਅੰਦੋਲਨ ਵਾਲੀਆਂ ਥਾਵਾਂ ਹੋ ਜਾਣਗੀਆਂ ਖਾਲੀ
ਕੁਝ ਖੱਟੀਆਂ ਤੇ ਕੁਝ ਮਿੱਠੀਆਂ ਯਾਦਾਂ ਨਾਲ ਘਰ ਪਰਤਣਗੇ ਕਿਸਾਨ
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਫਿਰ ਹੋਵੇਗੀ ਇਸ ਦਿਨ
ਦਿੱਲੀ, 11 ਦਸੰਬਰ(ਵਿਸ਼ਵ ਵਾਰਤਾ)-ਦੇਸ਼ ਦੇ ਇਤਿਹਾਸਕ ਕਿਸਾਨ ਅੰਦੋਲਨ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਨੂੰ ਚੁੱਕਣ ਦੇ ਸਰਕਾਰ ਦੇ ਭਰੋਸੇ ਤੋਂ ਬਾਅਦ 379ਵੇਂ ਦਿਨ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਦੀ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ। ਬਾਕੀ ਕਿਸਾਨ ਅੱਜ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਜਿੱਤ ਰੈਲੀਆਂ ਕੱਢ ਕੇ ਆਪਣੇ ਘਰਾਂ ਨੂੰ ਰਵਾਨਾ ਹੋਣਗੇ।
ਅੱਜ ਕਿਸਾਨਾਂ ਦੀ ਰਵਾਨਗੀ ਸ਼ੁਰੂ ਹੋ ਗਈ ਹੈ ਪਰ ਇਸ ਤੋਂ ਪਹਿਲਾਂ ਅਰਦਾਸ ਅਤੇ ਲੰਗਰ ਲਗਾਇਆ ਜਾਵੇਗਾ। ਜੀ.ਟੀ.ਰੋਡ ‘ਤੇ ਜਾਮ ਲੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨਾਂ ਨੇ ਵੱਖ-ਵੱਖ ਬੈਚਾਂ ‘ਚ ਰਵਾਨਾ ਹੋਣ ਦਾ ਫੈਸਲਾ ਕੀਤਾ ਹੈ। 15 ਦਸੰਬਰ ਨੂੰ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ, ਸਵੇਰੇ 10:30 ਵਜੇ ਹੋਵੇਗੀ। ਜਿਸ ਲਈ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ। 13 ਦਸੰਬਰ ਨੂੰ ਕਿਸਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਮੀਟਿੰਗ 15 ਦਸੰਬਰ ਨੂੰ ਦਿੱਲੀ ਵਿਖੇ ਹੋਵੇਗੀ।